ਕੋਠੀਆਂ ਅੱਗੇ ਜਾਂ ਸਾਈਡ ਤੇ ਹੋਏ ਕਬਜੇ ਖਾਲੀ ਕਰਵਾ ਕੇ ਵਾਹਨਾਂ ਦੀ ਪਾਰਕਿੰਗ ਦਾ ਪ੍ਰਬੰਧ ਕਰੇ ਪ੍ਰਸ਼ਾਸ਼ਨ : ਕਰਨਲ ਸੋਹੀ

ਐਸ ਏ ਐਸ ਨਗਰ, 21 ਜੂਨ (ਸ.ਬ.) ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਦੇ ਪ੍ਰਧਾਨ ਲੈਫ ਕਰਨਲ ਐਸ ਐਸ ਸੋਹੀ ਨੇ ਗਮਾਡਾ ਦੇ ਮੁੱਖ ਪ੍ਰਸਾਸਕ ਅਤੇ ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਮੁਹਾਲੀ ਸ਼ਹਿਰ ਵਿੱਚ ਕੋਠੀਆਂ ਦੇ ਮਾਲਕਾਂ ਵਲੋਂ ਆਪਣੇ ਘਰਾਂ ਅੱਗੇ ਕੀਤੇ ਗਏ ਕਬਜੇ ਹਟਾ ਕੇ ਉੱਥੇ ਵਾਹਨਾਂ ਦੀ ਪਾਰਕਿੰਗ ਲਈ ਪ੍ਰਬੰਧ ਕੀਤੇ ਜਾਣ|
ਆਪਣੇ ਪੱਤਰ ਵਿੱਚ ਲੈਫ ਕਰਨਲ ਸੋਹੀ ਨੇ ਲਿਖਿਆ ਹੈ ਕਿ ਕਹਿਣ ਨੂੰ ਤਾਂ ਮੁਹਾਲੀ ਸ਼ਹਿਰ ਅਤਿਆਧੁਨਿਕ ਸਹੂਲਤਾਂ ਵਾਲਾ ਸ਼ਹਿਰ ਮੰਨਿਆ ਜਾਂਦਾ ਹੈ ਅਤੇ ਇਹ ਸ਼ਹਿਰ ਸੀਨੀਅਰ ਸਿਟੀਜਨਾਂ ਲਈ ਸੁਰਖਿਅਕ ਥਾਂ ਮੰਨਿਆ ਜਾਂਦਾ ਹੈ ਪਰ ਇਸ ਸ਼ਹਿਰ ਵਿੱਚ ਵਾਹਨਾਂ ਦੀ ਪਾਰਕਿੰਗ ਲਈ ਥਾਂ ਦਿਨੋ ਦਿਨ ਸੁੰਗੜਦੀ ਜਾ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਆਪਣੇ ਵਾਹਨ ਖੜੇ ਕਰਨ ਲਈ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ|
ਉਹਨਾਂ ਕਿਹਾ ਕਿ ਵੱਡੀ ਗਿਣਤੀ ਕੋਠੀਆਂ ਵਾਲਿਆਂ ਨੇ ਆਪਣੇ ਘਰਾਂ ਅੱਗੇ ਵਾੜ ਲਾ ਕੇ ਕਿਆਰੀਆਂ ਬਣਾ ਰੱਖੀਆਂ ਹਨ ਅਤੇ ਆਪਣੇ ਵਾਹਨਾਂ ਨੂੰ ਪਾਰਕਾਂ ਅੱਗੇ ਖੜਾ ਕਰ ਦਿੱਤਾ ਜਾਂਦਾ ਹੈ| ਕਈ ਲੋਕਾਂ ਨੇ ਆਪਣੇ ਘਰਾਂ ਵਿੱਚ ਪੀ ਜੀ ਅਤੇ ਕਿਰਾਏਦਾਰ ਰੱਖੇ ਹੋਏ ਹਨ, ਇਹਨਾਂ ਸਭ ਦੀਆਂ ਗੱਡੀਆਂ ਦਿਨ ਰਾਤ ਸਾਰੇ ਮੁਹੱਲੇ ਵਿੱਚ ਹੀ ਖੜੀਆਂ ਰਹਿੰਦੀਆਂ ਹਨ, ਜਿਸ ਕਰਕੇ ਹੋਰਨਾਂ ਲੋਕਾਂ ਨੂੰ ਆਪਣੇ ਵਾਹਨ ਖੜੇ ਕਰਨ ਲਈ ਥਾਂ ਨਹੀਂ ਮਿਲਦੀ, ਜਿਸ ਕਾਰਨ ਉਹਨਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ|
ਉਹਨਾਂ ਮੰਗ ਕੀਤੀ ਕਿ ਕੋਠੀਆਂ ਵਾਲਿਆਂ ਵਲੋਂ ਆਪਣੀਆਂ ਕੋਠੀਆਂ ਦੇ ਅੱਗੇ ਕੀਤੇ ਗਏ ਕਬਜੇ ਹਟਵਾ ਕੇ ਉਥੇ ਟਾਇਲਾਂ ਲਗਾ ਕੇ ਉਹ ਥਾਂ ਪਾਰਕਿੰਗ ਲਈ ਵਰਤਣ ਦਿੱਤੀ ਜਾਵੇ|

Leave a Reply

Your email address will not be published. Required fields are marked *