ਕੋਨਰਾਡ ਸੰਗਮਾ ਨੇ ਮੇਘਾਲਿਆ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

ਸ਼ਿਲਾਂਗ, 6 ਮਾਰਚ (ਸ.ਬ.) ਮੇਘਾਲਿਆ ਦੇ ਗਵਰਨਰ ਗੰਗਾ ਪ੍ਰਸਾਦ ਨੇ ਅੱਜ ਨੈਸ਼ਨਲ ਪੀਪਲਜ਼ ਪਾਰਟੀ ਦੇ ਪ੍ਰਧਾਨ ਕੋਨਾਰਡ ਸੰਗਮਾ ਨੂੰ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ| ਕੋਨਾਰਡ ਸੰਗਮਾ ਤੋਂ ਇਲਾਵਾ ਰਾਜਪਾਲ ਨੇ ਰਾਜ ਭਵਨ ਵਿੱਚ 11 ਹੋਰ ਮੰਤਰੀਆਂ ਨੂੰ ਵੀ ਸਹੁੰ ਚੁਕਾਈ| ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਬੀਜੇਪੀ ਪ੍ਰਧਾਨ ਅਮਿਤ ਸ਼ਾਹ, ਮਨੀਪੁਰ ਦੇ ਮੁੱਖ ਮੰਤਰੀ ਐਨ.ਬੀਰੇਨ ਸਿੰਘ ਅਤੇ ਭਾਜਪਾ ਦੇ ਕੌਮੀ ਬੁਲਾਰੇ ਨਲਿਨ ਕੋਹਲੀ ਵੀ ਮੌਜੂਦ ਸਨ| ਸੰਗਮਾ ਮੌਜੂਦਾ ਲੋਕਸਭਾ ਖੇਤਰ ਤੋਂ ਸੰਸਦੀ ਮੈਂਬਰ ਹਨ| ਜ਼ਿਕਰਯੋਗ ਹੈ ਕਿ ਐਨ.ਪੀ.ਪੀ. ਦੀ ਅਗਵਾਈ ਵਿੱਚ ਬਣ ਰਹੀ ਸਰਕਾਰ ਵਿੱਚ ਭਾਜਪਾ ਦੀ ਵੀ ਹਿੱਸੇਦਾਰੀ ਹੈ|

Leave a Reply

Your email address will not be published. Required fields are marked *