ਕੋਰੀਆਈ ਦੇਸ਼ਾਂ ਵਲੋਂ ਰੇਲ ਸੰਪਰਕ ਤੇ ਕੀਤੀ ਗੱਲਬਾਤ

ਸੋਲ, 26 ਜੂਨ (ਸ.ਬ.) ਉਤਰੀ ਕੋਰੀਆ ਅਤੇ ਦੱਖਣੀ ਕੋਰੀਆ ਨੇ ਦੋਵਾਂ ਦੇਸ਼ਾਂ ਵਿਚਕਾਰ ਰੇਲ ਸੰਪਰਕ ਨੂੰ ਲੈ ਕੇ ਅੱਜ ਚਰਚਾ ਕੀਤੀ| ਗੈਰ-ਫੌਜੀ ਖੇਤਰ ਦੇ ਪਨਮੁਨਜੋਂਗ ਪਿੰਡ ਵਿਚ 10 ਸਾਲਾਂ ਵਿਚ ਪਹਿਲੀ ਵਾਰ ਇਸ ਮੁੱਦੇ ਤੇ ਚਰਚਾ ਹੋਈ| ਸੋਲ ਤੋਂ ਪਿਓਂਗਯਾਂਗ ਦੇ ਰਸਤੇ ਚੀਨ ਦੀ ਸਰਹੱਦ ਨੇੜੇ ਸਥਿਤ ਸਿਨੁਈਜੁ ਸ਼ਹਿਰ ਤੱਕ ਰੇਲ ਦੀਆਂ ਪਟੜੀਆਂ ਪਹਿਲਾਂ ਤੋਂ ਵਿਛੀਆਂ ਹੋਈਆਂ ਹਨ| ਜਾਪਾਨ ਨੇ ਕੋਰੀਆਈ ਯੁੱਧ ਅਤੇ ਕੋਰੀਆ ਦੀ ਵੰਡ ਤੋਂ ਦਹਾਕਿਆਂ ਪਹਿਲਾਂ 20ਵੀਂ ਸਦੀ ਦੀ ਸ਼ੁਰੂਆਤ ਵਿਚ ਰੇਲ ਦੀਆਂ ਪਟੜੀਆਂ ਵਿਛਾਈਆਂ ਸਨ|
ਉਤਰੀ ਕੋਰੀਆਈ ਨੇਤਾ ਕਿਮ ਜੋਂਗ-ਉਨ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ-ਇਨ ਅਪ੍ਰੈਲ ਵਿਚ ਆਪਣੀ ਪਹਿਲੀ ਸ਼ਿਖਰ ਵਾਰਤਾ ਵਿਚ ਰੇਲ ਸੰਪਰਕ ਵੱਲ ਵਿਵਹਾਰਿਕ ਕਦਮ ਚੁੱਕਣ ਤੇ ਸਹਿਮਤ ਹੋਏ ਸਨ| ਮੂਨ ਨੇ ਕੋਰੀਆਈ ਪ੍ਰਾਇਦੀਪ ਨੂੰ ਯੂਰਪ ਨਾਲ ਜੋੜਨ ਲਈ ਸਾਈਬੇਰੀਆ ਤੋਂ ਹੋ ਕੇ ਲੰਘਣ ਵਾਲੀ ਰੇਲ ਲਾਈਨ ਨੂੰ ਲੈ ਕੇ ਵੀ ਆਪਣੇ ਵਿਚਾਰ ਸਾਂਝੇ ਕੀਤੇ| ਉਨ੍ਹਾਂ ਕਿਹਾ ਕਿ ਇਸ ਨਾਲ ਰੂਸ ਦੇ ਨਾਲ-ਨਾਲ ਉਤਰੀ ਕੋਰੀਆ ਅਤੇ ਦੱਖਣੀ ਕੋਰੀਆ ਨੂੰ ਮਹੱਤਵਪੂਰਨ ਆਰਥਿਕ ਲਾਭ ਹੋਣਗੇ|

Leave a Reply

Your email address will not be published. Required fields are marked *