ਕੋਰੋਨਾ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ


ਐਸ ਏ ਐਸ ਨਗਰ, 16 ਅਕਤੂਬਰ (ਸ.ਬ.) ਲਾਇਨਜ਼ ਕਲੱਬ ਮੁਹਾਲੀ ਵੱਲੋਂ ਫੇਜ 8 ਵਿਖੇ ਮੁਹਾਲੀ ਵਾਕ ਮਾਲ  ਦੇ ਮਾਲਕਾਂ ਸ੍ਰੀ ਅਵਿਨਾਸ਼ ਪੁਰੀ, ਸ਼੍ਰੀ ਪਿੰਕੀ ਅਤੇ ਸ੍ਰੀ ਵਿਕਰਮ ਪੁਰੀ ਦੇ ਸਹਿਯੋਗ ਨਾਲ ਮਾਸਕ ਦੀ ਵਰਤੋਂ ਬਾਰੇ ਜਾਗਰੂਕ ਕਰਨ ਲਈ ਕੋਰੋਨਾ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ| 
ਇਸ ਮੌਕੇ ਲਾਇਨਜ਼ ਕਲੱਬ ਮੁਹਾਲੀ ਨੇ ਮੁਹਾਲੀ ਵਾਕ ਮਾਲ ਦੇ ਦਫਤਰ ਦੇ ਪ੍ਰਵੇਸ਼ ਦੁਆਰ ਅਤੇ ਫੇਜ਼ -9 ਦੀ ਮਾਰਕੀਟ ਵਿੱਚ ਸਟਿੱਕਰ        ਲਗਾਏ| ਇਸ ਪ੍ਰੋਗਰਾਮ ਵਿੱਚ ਲਾਇਨਜ਼ ਕਲੱਬ ਦੇ ਅਹੁਦੇਦਾਰ ਜੇ ਐਸ ਰਾਹੀ, ਐਚ ਪੀ ਐਸ ਹੈਰੀ, ਜੇ ਪੀ ਸਿੰਘ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *