ਕੋਰੋਨਾ ਦੀ ਦਵਾਈ ਭਾਵੇਂ ਨਹੀਂ ਬਣੀ ਪਰ ਅਕਾਲੀ, ਕਾਂਗਰਸੀ ਲਈ ‘ਆਪ’ ਰੂਪੀ ਦਵਾਈ ਤਿਆਰ ਹੋ ਚੁੱਕੀ ਹੈ : ਮਲੋਆ

ਖਰੜ, 10 ਅਗਸਤ (ਸ਼ਮਿੰਦਰ ਸਿੰਘ) ਆਮ ਆਦਮੀ ਪਾਰਟੀ ਦੇ ਹਲਕਾ ਖਰੜ ਵਿੱਚ ਸਰਗਰਮ ਆਗੂਆਂ ਵੱਲੋਂ ਟੀਮਾਂ ਬਣਾ ਕੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ| ਇਸੇ ਅਧੀਨ ਸ੍ਰ. ਜਗਦੇਵ ਸਿੰਘ ਮਲੋਆ ਵੱਲੋਂ ਵੀ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜਿਸਦੇ ਤਹਿਤ ਉਨ੍ਹਾਂ ਮਾਜਰੀ ਬਲਾਕ ਦੇ ਪਿੰਡ ਚੰਦਪੁਰ ਵਿਖੇ ਮੀਟਿੰਗ ਕੀਤੀ| 
ਇਸ ਮੌਕੇ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਨੂੰ ਕੋਈ ਰਾਜਨੀਤਿਕ ਚੁਣੌਤੀ ਨਾ ਮਿਲਣ ਕਾਰਨ ਵਾਰੋਂ ਵਾਰੀ ਰਾਜ ਕਰਦਿਆਂ ਲੋਕਾਂ ਦੀ ਹਰ ਪੱਖ ਤੋਂ ਲੁੱਟ ਅਤੇ ਧੱਕੇਸ਼ਾਹੀ ਕੀਤੀ ਗਈ ਅਤੇ ਆਪਣੇ ਕਾਰੋਬਾਰ ਸਥਾਪਿਤ ਕੀਤੇ ਗਏ ਪਰ ਹੁਣ ਆਮ ਆਦਮੀ ਪਾਰਟੀ ਦੀ ਸਥਾਪਤੀ ਤੋਂ ਬਾਅਦ ਇਨ੍ਹਾਂ ਦੇ ਪੁਸ਼ਤੈਨੀ ਰਾਜ ਦੇ ਪਤਨ ਦਾ ਆਰੰਭ ਹੋ ਗਿਆ ਹੈ| ਇਸ ਲਈ  ਭਾਵੇਂ ਅਜੇ ਕੋਰੋਨਾ ਦੀ ਬਿਮਾਰੀ ਲਈ ਕੋਈ ਦਵਾਈ ਤਿਆਰ ਨਹੀਂ ਹੋ ਸਕੀ ਪਰ ਮਿਲੀਭੁਗਤ ਨਾਲ ਰਾਜ ਹੰਢਾਉਣ ਵਾਲੀਆਂ ਇਨ੍ਹਾਂ ਰਵਾਇਤੀ ਪਾਰਟੀਆਂ ਦੇ ਇਲਾਜ ਲਈ ‘ਆਪ’ ਨਾਂ ਦੀ ਦਵਾਈ ਜ਼ਰੂਰ ਤਿਆਰ ਹੋ ਚੁੱਕੀ ਹੈ|
ਮੀਟਿੰਗ ਦੌਰਾਨ ਨੌਜਵਾਨ ਆਗੂ ਸ਼ੁਭਮ ਗਿਰੀ ਚੰਦਪੁਰ ਨੇ ਇਨ੍ਹਾਂ ਦਾ ਸਵਾਗਤ ਕਰਦਿਆਂ ਵਸਨੀਕਾਂ ਵੱਲੋਂ ਪਾਰਟੀ ਦੀ ਪੂਰੀ ਹਮਾਇਤ ਦਾ ਭਰੋਸਾ ਦਿਵਾਇਆ| ਇਸ ਮੌਕੇ ਗੁਰਦਰਸ਼ਨ ਸਿੰਘ ਸੋਨੀ, ਜਸਵਿੰਦਰ ਸਿੰਘ ਰਸੂਲਪੁਰ, ਦਰਸ਼ਨ ਸਿੰਘ ਮਾਣਕਪੁਰ, ਜੱਸ ਚਾਹਲ ਪੜੋਲ, ਸੁਖਵਿੰਦਰ ਸਿੰਘ ਸਲਾਮਤਪੁਰ, ਸੰਦੀਪ ਰਾਣਾ ਮਾਜਰੀ ਅਤੇ ਰਮਨ ਰਾਣੀ ਮਾਜਰੀ ਹਾਜ਼ਿਰ ਸਨ|

Leave a Reply

Your email address will not be published. Required fields are marked *