ਕੋਰੋਨਾ ਦੀ ਮਹਾਂਮਾਰੀ ਦੌਰਾਨ ਪੈਦਾ ਹੋਈਆਂ ਆਰਥਿਕ ਚੁਣੌਤੀਆਂ ਦਾ ਮੁਕਾਬਲਾ ਸਾਂਝੇ ਰੂਪ ਵਿੱਚ ਕਰਨ ਦੀ ਲੋੜ


ਅੰਤਰਰਾਸ਼ਟਰੀ ਮੁਦਰਾ ਫੰਡ ਆਈ ਐਮ ਐਫ ਨੇ ਜੀ-20 ਦੇਸ਼ਾਂ ਨੂੰ ਆਗਾਹ ਕੀਤਾ ਹੈ ਕਿ ਕੋਰੋਨਾ ਵਾਇਰਸ ਦਾ ਸੰਕਟ ਹੁਣੇ ਖਤਮ ਨਹੀਂ ਹੋਇਆ ਹੈ, ਇਸ ਲਈ ਸਰਕਾਰਾਂ ਨੂੰ ਆਪਣੇ ਵੱਲੋਂ ਕੀਤੇ ਜਾ ਰਹੇ ਖਰਚਿਆਂ ਵਿੱਚ ਕਮੀ ਲਿਆਉਣ ਦੀ ਬਜਾਏ ਉਨ੍ਹਾਂ ਨੂੰ ਹੋਰ ਵਧਾ ਕੇ ਲੋਕਾਂ ਦਾ ਰੋਜਗਾਰ ਬਚਾਉਣ ਦੀ ਫਿਕਰ ਕਰਨੀ ਚਾਹੀਦੀ ਹੈ| ਆਈ ਐਮ ਐਫ ਦੇ ਸੀਨੀਅਰ ਅਧਿਕਾਰੀਆਂ ਵਲੋਂ ਇਹ ਸਲਾਹ ਆਈ, ਜਿਸਦਾ ਸਿਰਲੇਖ ਸੀ-‘ਸੰਕਟ ਖਤਮ ਨਹੀਂ ਹੋਇਆ ਹੈ, (ਸਮਝਦਾਰੀ ਨਾਲ) ਖਰਚ ਕਰਨਾ ਜਾਰੀ ਰੱਖੋ’| ਇਹ ਸਲਾਹ ਅਜਿਹੇ ਸਮੇਂ ਆਈ ਹੈ ਜਦੋਂ ਜੀ-20 ਦੇਸ਼ਾਂ ਦੇ ਸਿਖਰ ਸੰਮੇਲਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ|  ਇਹ ਸੰਮੇਲਨ 21 ਅਤੇ 22 ਨਵੰਬਰ ਨੂੰ ਸਾਊਦੀ ਅਰਬ ਦੀ ਰਾਜਧਾਨੀ ਰਿਆਧ ਵਿੱਚ ਹੋਣ ਵਾਲਾ ਹੈ|  
ਜੀ-20 ਅੱਜ ਦੀ ਤਾਰੀਖ ਵਿੱਚ ਸਹੀ ਮਾਇਨਿਆਂ ਵਿੱਚ ਪੂਰੀ ਦੁਨੀਆ ਦੀ ਨੁਮਾਇੰਦਗੀ ਕਰਨ ਵਾਲਾ ਸਭਤੋਂ ਤਾਕਤਵਰ ਗਲੋਬਲ ਆਰਥਿਕ ਮੰਚ ਹੈ| 19 ਦੇਸ਼ਾਂ ਅਤੇ ਯੂਰੋਪੀ ਯੂਨੀਅਨ ਦੀ ਮੈਂਬਰੀ ਵਾਲੇ ਇਸ ਗਰੁੱਪ ਦੇ ਦੇਸ਼ ਵਿਸ਼ਵ ਦੀ ਦੋ ਤਿਹਾਈ ਆਬਾਦੀ, 80 ਫੀਸਦੀ ਵਪਾਰ ਅਤੇ 90 ਫੀਸਦੀ ਜੀਡੀਪੀ ਨੂੰ ਕਵਰ ਕਰ ਲੈਂਦੇ ਹਨ| ਜਾਹਿਰ ਹੈ ਕਿ ਕੋਰੋਨਾ ਵਰਗੀ ਵਿਸ਼ਵ ਚੁਣੌਤੀ ਦਾ ਸਾਹਮਣਾ ਕਰਨ ਦੀ ਕਿਸੇ ਵੀ ਸਾਂਝੀ ਰਣਨੀਤੀ ਉੱਤੇ ਵਿਚਾਰ ਕਰਣ ਅਤੇ ਉਸਨੂੰ ਅਮਲ ਵਿੱਚ ਲਿਆਉਣ ਦਾ ਇਸਤੋਂ ਬਿਹਤਰ ਕੋਈ ਰੰਗ ਮੰਚ ਨਹੀਂ ਹੋ ਸਕਦਾ| ਮਹਾਮਾਰੀ ਅਤੇ ਖਾਸ ਕਰਕੇ ਉਸ ਤੋਂ ਉਪਜੀਆਂ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਜੋ ਮਿਲਿਆ-ਜੁਲਿਆ ਯਤਨ ਹੁਣ ਤੱਕ ਦਿਖਿਆ ਹੈ ਉਸ ਵਿੱਚ ਵੀ ਜੀ-20 ਦੀ ਅਹਿਮ ਭੂਮਿਕਾ ਰਹੀ ਹੈ| ਆਈਐਮਐਫ  ਵੱਲੋਂ ਇਹ ਗੱਲ ਦਰਸਾਈ ਗਈ ਹੈ ਕਿ ਜੀ-20 ਦੇਸ਼ਾਂ ਦੀ  ਹੈਰਾਨੀਜਨਕ ਅਤੇ ਤਵਰਿਤ ਕਾਰਵਾਈ ਨੇ ਸੰਕਟ ਨੂੰ ਹੋਰ ਗਹਿਰਾ ਹੋਣ ਤੋਂ ਰੋਕਿਆ| ਇਸ ਸੰਕਟ ਨਾਲ ਨੱਜਿਠਣ ਦੀਆਂ ਕੋਸ਼ਿਸ਼ਾਂ ਵਿੱਚ ਉਹ ਹੁਣ ਤੱਕ 11 ਲੱਖ ਕਰੋੜ ਡਾਲਰ ਝੋਂਕ ਚੁੱਕੇ ਹਨ| ਸੁਭਾਵਿਕ ਹੈ ਕਿ ਇਨ੍ਹਾਂ ਦੇਸ਼ਾਂ ਨੂੰ ਵੀ ਹੁਣ ਆਪਣੇ ਸੰਸਾਧਨ ਘੱਟ ਪੈਂਦੇ ਹੋਏ ਲੱਗ ਰਹੇ ਹਨ| ਵਿੱਤੀ ਘਾਟੇ ਨੂੰ ਇੱਕ ਸੀਮਾ ਤੋਂ ਅੱਗੇ ਨਾ ਜਾਣ           ਦੇਣ ਦਾ ਦਬਾਅ ਸਾਰੀਆਂ ਹੀ ਸਰਕਾਰਾਂ ਦੇ ਹੱਥ ਬੰਨ੍ਹ ਰਿਹਾ ਹੈ| ਪਰ ਦੂਜੇ ਪਾਸੇ ਕੋਰੋਨਾ ਵਾਇਰਸ ਹੁਣੇ ਤੱਕ ਕਾਬੂ ਵਿੱਚ ਆਉਣ ਦਾ ਕੋਈ ਸੰਕੇਤ ਨਹੀਂ ਦੇ ਰਿਹਾ ਹੈ| ਜਿਨ੍ਹਾਂ ਦੇਸ਼ਾਂ ਵਿੱਚ ਰੋਜਾਨਾ ਆਉਣ ਵਾਲੇ ਨਵੇਂ ਕੇਸਾਂ ਦੀ ਗਿਣਤੀ ਕਾਫੀ ਘੱਟ ਹੋ ਗਈ ਸੀ, ਉੱਥੇ ਵੀ ਇਸਦੀ ਦੂਜੀ ਲਹਿਰ ਆਉਣ ਦੀ ਖਬਰ ਹੈ|  
ਜਾਹਿਰ ਹੈ, ਫੈਕਟਰੀਆਂ ਦੀਆਂ ਮਸ਼ੀਨਾਂ ਪੁਰਾਣੀ ਰਫਤਾਰ ਨਾਲ ਚੱਲਣ ਅਤੇ ਕੰਮ-ਧੰਦਿਆਂ ਦੇ ਪਟਰੀ ਉੱਤੇ ਪਰਤਣ ਦੀ ਉਮੀਦ ਅਗਲੇ ਦੋ-ਚਾਰ ਮਹੀਨਿਆਂ ਵਿੱਚ ਨਹੀਂ ਕੀਤੀ ਜਾ ਸਕਦੀ| ਅਜਿਹੇ ਵਿੱਚ ਸਭ ਤੋਂ ਜਰੂਰੀ ਗੱਲ ਇਹ ਹੈ ਕਿ ਸਰਕਾਰਾਂ ਸਮਾਜ ਦੇ ਕਮਜੋਰ ਹਿੱਸਿਆਂ ਦੀ ਜੇਬ ਵਿੱਚ ਪੈਸਾ ਪਹੁੰਚਾਉਂਦੇ ਹੋਏ ਜਿੰਦਾ ਰਹਿਣ ਦੀ ਜੱਦੋ-ਜਹਿਦ ਵਿੱਚ ਉਨ੍ਹਾਂ ਦੀ ਮਦਦ ਕਰਨ ਅਤੇ ਛੋਟੇ ਕਾਰੋਬਾਰੀਆਂ ਅਤੇ ਕੰਪਨੀਆਂ ਦੀ ਸਹਾਇਤਾ ਕਰਕੇ ਲੋਕਾਂ ਦਾ ਰੋਜਗਾਰ ਬਚਾਉਣ ਦੀ ਕੋਸ਼ਿਸ਼ ਜਾਰੀ ਰੱਖੇ| ਆਈਐਮਐਫ ਨੇ ਠੀਕ ਹੀ ਕਿਹਾ ਹੈ ਕਿ ਇਹ ਸਮਾਂ ਵਿੱਤੀ ਘਾਟੇ ਦੀ ਚਿੰਤਾ ਨੂੰ ਸਭ ਤੋਂ ਉੱਤੇ ਰੱਖਣ ਦਾ ਨਹੀਂ ਹੈ| ਉਮੀਦ ਕੀਤੀ ਜਾਵੇ ਕਿ ਠੀਕ ਸਮੇਂ ਤੇ ਆਈ ਇਸ ਸਲਾਹ ਦੀ ਰੌਸ਼ਨੀ ਵਿੱਚ ਜੀ-20 ਦੇਸ਼ ਦੁਨੀਆ ਦੀਆਂ ਸਾਂਝੀਆਂ ਆਰਥਿਕ ਚੁਣੌਤੀਆਂ ਨਾਲ ਨਜਿਠਣ ਦੀ ਲੋਂੜੀਦੀ ਅਤੇ ਏਕੀਕ੍ਰਿਤ ਰਣਨੀਤੀ ਤਿਆਰ ਕਰ ਸਕਣਗੇ|
ਰੰਜਨ ਦੇਸਾਈ

Leave a Reply

Your email address will not be published. Required fields are marked *