ਕੋਰੋਨਾ ਦੀ ਮੰਦੀ ਦੌਰਾਨ ਰਾਖੀ ਬੰਪਰ ਨੇ ਮਿਠਾਈਆਂ ਵੇਚਣ ਵਾਲੇ ਦੀ ਜ਼ਿੰਦਗੀ ਵਿੱਚ ਘੋਲੀ ਮਿਠਾਸ

ਕੋਰੋਨਾ ਦੀ ਮੰਦੀ ਦੌਰਾਨ ਰਾਖੀ ਬੰਪਰ ਨੇ ਮਿਠਾਈਆਂ ਵੇਚਣ ਵਾਲੇ ਦੀ ਜ਼ਿੰਦਗੀ ਵਿੱਚ ਘੋਲੀ ਮਿਠਾਸ
ਮੰਡੀ ਕਾਲਾਂਵਾਲੀ ਦੇ ਧਰਮ ਪਾਲ ਦਾ ਨਿਕਲਿਆਂ ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ
ਚੰਡੀਗੜ੍ਹ, 1 ਸਤੰਬਰ (ਸ.ਬ.) ਕੋਰੋਨਾ ਮਹਾਂਮਾਰੀ ਕਾਰਨ ਇਸ ਵਾਰ ਮੰਡੀ ਕਾਲਾਂਵਾਲੀ ਵਿੱਚ ਮਿਠਾਈ ਦੀ ਦੁਕਾਨ ਚਲਾਉਂਦੇ ਧਰਮ ਪਾਲ ਲਈ ਰੱਖੜੀ ਦਾ ਤਿਉਹਾਰ ਭਾਵੇਂ ਫਿੱਕਾ ਰਿਹਾ ਪਰ ਪੰਜਾਬ ਸਰਕਾਰ ਦੇ ਰਾਖੀ ਬੰਪਰ-2020 ਨੇ ਉਸ ਦਾ ਮੂੰਹ ਮਿੱਠਾ ਕਰਾ ਦਿੱਤਾ ਹੈ| ਉਸਦਾ ਡੇਢ ਕਰੋੜ ਦਾ ਪਹਿਲਾ ਇਨਾਮ ਨਿਕਲਿਆ ਹੈ| 
ਚੰਡੀਗੜ੍ਹ ਵਿੱਚ ਪੰਜਾਬ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਕੋਲ ਇਨਾਮੀ ਰਾਸ਼ੀ ਲਈ ਦਸਤਾਵੇਜ਼ ਜਮ੍ਹਾਂ ਕਰਵਾਉਣ ਬਾਅਦ ਧਰਮ ਪਾਲ ਨੇ ਦੱਸਿਆ ਕਿ ਪਿਛਲੇ 13 ਵਰ੍ਹਿਆਂ ਤੋਂ ਉਹ ਪੰਜਾਬ ਸਰਕਾਰ ਦੀਆਂ ਬੰਪਰ ਸਕੀਮਾਂ ਦੀਆਂ ਟਿਕਟਾਂ ਖਰੀਦ ਰਿਹਾ ਹੈ ਪਰ ਉਸ ਨੂੰ ਇਨਾਮ ਪਹਿਲੀ ਵਾਰ ਨਿਕਲਿਆ ਹੈ| 
ਪੰਜਾਬ ਰਾਜ ਰਾਖੀ ਬੰਪਰ-2020 ਦਾ ਡਰਾਅ 20 ਅਗਸਤ, 2020 ਨੂੰ ਕੱਢਿਆ ਗਿਆ ਸੀ ਅਤੇ ਲਾਟਰੀਜ਼ ਵਿਭਾਗ ਵੱਲੋਂ ਧਰਮ ਪਾਲ ਨੂੰ 21 ਅਗਸਤ ਨੂੰ ਫੋਨ ਕਰਕੇ ਟਿਕਟ ਨੰਬਰ ਬੀ-315094 ਉਤੇ ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲਣ ਬਾਰੇ ਜਾਣਕਾਰੀ ਦਿੱਤੀ ਗਈ ਸੀ| ਧਰਮ ਪਾਲ ਨੇ ਦੱਸਿਆ ਕਿ ਉਸ ਦੇ ਇਕ ਧੀ ਅਤੇ ਦੋ ਪੁੱਤਰ ਹਨ| ਵੱਡਾ ਬੇਟਾ ਵਿਆਹਿਆ ਹੋਇਆ ਜਦੋਂ ਕਿ ਬੇਟੀ ਅਤੇ ਇਕ ਲੜਕਾ ਪੜ੍ਹ ਰਹੇ ਹਨ| ਉਸ ਨੇ ਦੱਸਿਆ ਕਿ ਇਸ ਰਾਸ਼ੀ ਨਾਲ ਉਹ ਆਪਣੇ ਬੱਚਿਆਂ ਨੂੰ ਉਚ ਤਾਲੀਮ ਦਿਵਾਉਣ ਤੋਂ ਇਲਾਵਾ ਆਪਣੇ ਕਾਰੋਬਾਰ ਦਾ ਵਿਸਥਾਰ ਕਰੇਗਾ|

Leave a Reply

Your email address will not be published. Required fields are marked *