ਕੋਰੋਨਾ ਦੇ ਕਹਿਰ ਨੇ ਆਧੁਨਿਕ ਜਗਤ ਅੱਗੇ ਖੜ੍ਹੇ ਕੀਤੇ ਸਵਾਲ


ਸਾਲ 2020 ਜਿਸ ਇਕੱਲੀ ਵਜ੍ਹਾ ਨਾਲ ਇਤਿਹਾਸ ਵਿੱਚ ਦਰਜ਼ ਕਰਨ ਲਾਇਕ ਮੰਨਿਆ ਜਾਵੇਗਾ, ਉਹ ਹੈ ਕੋਰੋਨਾ ਵਾਇਰਸ। ਮਹਾਂਮਾਰੀਆਂ ਨੇ ਉਂਝ ਤਾਂ ਕਈ ਵਾਰ ਮਨੁੱਖੀ ਇਤਿਹਾਸ ਦੀ ਧਾਰਾ ਮੋੜੀ ਹੈ, ਪਰ ਇੰਨੀ ਤੇਜੀ ਨਾਲ ਫੈਲ ਕੇ ਕਈ ਮਹੀਨਿਆਂ ਤੱਕ ਪੂਰੀ ਦੁਨੀਆ ਦਾ ਚੱਕਾ ਜਾਮ ਕਰ ਦੇਣ ਵਾਲੀ ਕਿਸੇ ਬੀਮਾਰੀ ਦਾ ਜਿਕਰ ਬਹੁਤ ਦੂਰ ਅਤੀਤ ਵਿੱਚ ਵੀ ਕਿਤੇ ਦਰਜ਼ ਨਹੀਂ ਮਿਲਦਾ। ਤੱਥਾਂ ਤੇ ਜਾਈਏ ਤਾਂ ਕੋਰੋਨਾ ਵਾਇਰਸ ਦਾ ਇਨਸਾਨੀ ਸਰੀਰ ਵਿੱਚ ਇੰਨਫੈਕਸ਼ਨ ਪਿਛਲੇ ਸਾਲ ਹੀ ਹੋ ਗਿਆ ਸੀ, ਪਰ ਮਹਾਮਾਰੀ ਦੇ ਰੂਪ ਵਿੱਚ ਆਪਣਾ ਖੂੰਖਾਰ ਚਿਹਰਾ ਇਸਨੇ ਇਸ ਸਾਲ ਦਿਖਾਇਆ। ਭਾਰਤ ਵਿੱਚ ਕੋਰੋਨਾ ਇੰਨਫੈਕਸ਼ਨ ਦਾ ਪਹਿਲਾ ਕੇਸ 30 ਜਨਵਰੀ ਨੂੰ ਸਾਹਮਣੇ ਆਇਆ ਅਤੇ ਹੁਣ, ਦਸੰਬਰ ਦੇ ਅਖੀਰ ਵਿੱਚ ਜਦੋਂ ਰੋਜਾਨਾ ਆਉਣ ਵਾਲੇ ਨਵੇਂ ਮਾਮਲਿਆਂ ਵਿੱਚ ਵਰਨਣੀ ਗਿਰਾਵਟ ਦੇਖੀ ਜਾ ਰਹੀ ਹੈ, ਉਦੋਂ ਬਿ੍ਰਟੇਨ ਅਤੇ ਦੱਖਣੀ ਅਫਰੀਕਾ ਵਿੱਚ ਇਸ ਵਾਇਰਸ ਦੇ ਵੱਡੇ ਰੂਪਾਂਤਰਣ ਦੀਆਂ ਖਬਰਾਂ ਨੇ ਸਭ ਨੂੰ ਇੱਕ ਵਾਰ ਫਿਰ ਹੈਰਾਨੀ ਵਿੱਚ ਪਾ ਦਿੱਤਾ ਹੈ।
ਤਮਾਮ ਸਾਵਧਾਨੀਆਂ ਦੇ ਬਾਵਜੂਦ ਬਿ੍ਰਟੇਨ ਵਿੱਚ ਨਿਸ਼ਾਨਦੇਹ ਨਵੇਂ ਵਾਇਰਸ ਵਾਲੇ ਇੰਨਫੈਕਸ਼ਨ ਦੇ ਮਾਮਲੇ ਭਾਰਤ ਪਹੁੰਚ ਚੁੱਕੇ ਹਨ ਅਤੇ ਇੱਥੇ ਹੁਣ ਤੱਕ 20 ਅਜਿਹੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਜਾਹਿਰ ਹੈ, ਇਸ ਨਵੇਂ ਇੰਨਫੈਕਸ਼ਨ ਨੂੰ ਧਿਆਨ ਵਿੱਚ ਰੱਖਦਿਆਂ ਕੋਰੋਨਾ ਤੋਂ ਬਚਾਓ ਦੀ ਰਣਨੀਤੀ ਦੀ ਨਵੇਂ ਸਿਰੇ ਤੋਂ ਪੜਤਾਲ ਕਰਨੀ ਪਵੇਗੀ। ਫਿਲਹਾਲ, ਇਸ ਇੱਕ ਸਾਲ ਦੇ ਦੌਰਾਨ ਅਦਿ੍ਰਸ਼ ਦੁਸ਼ਮਣ ਨਾਲ ਨਜਿੱਠਣ ਇਸ ਲੜਾਈ ਵਿੱਚ ਸੰਘਰਸ਼, ਹੌਂਸਲਾ ਅਤੇ ਵਿਗਿਆਨਿਕ ਕੌਸ਼ਲ ਦੀਆਂ ਇੱਕ ਤੋਂ ਇੱਕ ਮਿਸਾਲਾਂ ਦੇਖਣ ਨੂੰ ਮਿਲੀਆਂ ਹਨ। ਇੱਕ ਪਾਸੇ ਵਿਗਿਆਨੀ ਇਸਦਾ ਤੋੜ ਕੱਢਣ ਵਿੱਚ ਜੁਟੇ ਰਹੇ, ਦੂਜੇ ਪਾਸੇ ਚਿਕਿਤਸਾ ਕਰਮੀਆਂ, ਸਫਾਈ ਕਰਮੀਆਂ ਅਤੇ ਪੁਲੀਸ ਕਰਮੀਆਂ ਸਮੇਤ ਪੂਰਾ ਸਰਕਾਰੀ ਅਮਲਾ ਦਿਨ ਰਾਤ ਬਿਮਾਰਾਂ ਨੂੰ ਬਚਾਉਣ ਅਤੇ ਜ਼ਰੂਰੀ ਸੇਵਾਵਾਂ ਜਾਰੀ ਰੱਖਣ ਵਿੱਚ ਜੁਟਿਆ ਰਿਹਾ। ਤਿਆਗ ਅਤੇ ਕੁਰਬਾਨੀ ਦੀਆਂ ਅਜਿਹੀਆਂ ਕਹਾਣੀਆਂ ਹਰ ਦੇਸ਼ ਤੋਂ ਆਉਂਦੀਆਂ ਰਹੀਆਂ। ਖਾਸ ਕਰਕੇ ਭਾਰਤ ਦੇ ਸੰਦਰਭ ਵਿੱਚ ਦੇਖਿਆ ਜਾਵੇ ਤਾਂ ਇੱਥੇ ਲਾਕਡਾਉਨ ਦਾ ਫੈਸਲਾ ਲਾਜ਼ਮੀ ਸੀ, ਪਰ ਇਸਨੇ ਵੱਡੇ ਸ਼ਹਿਰਾਂ ਵਿੱਚ ਕੰਮ ਕਰਨ ਵਾਲੇ ਲੱਖਾਂ ਮਜਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਮੁਸ਼ਕਿਲਾਂ ਦਾ ਪਹਾੜ ਖੜ੍ਹਾ ਕਰ ਦਿੱਤਾ। ਉਸ ਹਾਲਤ ਵਿੱਚ ਕੋਈ ਹੋਰ ਹੱਲ ਨਾ ਨਿਕਲ ਕੇ ਲੱਖਾਂ ਲੋਕ ਜਿਸ ਤਰ੍ਹਾਂ ਨਾਲ ਆਪਣੇ ਬੱਚਿਆਂ ਦੀਆਂ ਉਂਗਲਾਂ ਫੜ ਕੇ ਅਣਗਿਣਤ ਕਿਲੋਮੀਟਰ ਦੀ ਦੂਰੀ ਪੈਦਲ ਨਾਪਦੇ ਹੋਏ ਆਪਣੇ-ਆਪਣੇ ਪਿੰਡ ਪੁੱਜੇ, ਉਹ ਭਾਰਤ ਦੇ ਕੀਰਤੀ, ਸਮਾਜ ਦੀ ਲਾਚਾਰੀ ਅਤੇ ਬੇਬਸੀ, ਦੋਵਾਂ ਦਾ ਹੀ ਪ੍ਰਤੱਖ ਸਬੂਤ ਹੈ।
ਦੁਨੀਆ ਦੇ ਪੱਧਰ ਤੇ ਦੇਖੀਏ ਤਾਂ ਇਹ ਵਾਇਰਸ ਹੁਣ ਤੱਕ ਸਵਾ ਅੱਠ ਕਰੋੜ ਲੋਕਾਂ ਨੂੰ ਪ੍ਰਭਾਵਿਤ ਕਰ ਚੁੱਕਿਆ ਹੈ ਅਤੇ 18 ਲੱਖ ਤੋਂ ਜ਼ਿਆਦਾ ਲੋਕ ਇਸਦੀ ਵਜ੍ਹਾ ਨਾਲ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਇਹ ਵੀ ਇੱਕ ਮਹੱਤਵਪੂਰਣ ਸੱਚਾਈ ਹੈ ਕਿ ਇਸ ਬਿਮਾਰੀ ਨੇ ਕਿਸੇ ਇੱਕ ਦੇਸ਼ ਵਿੱਚ ਸਭਤੋਂ ਜ਼ਿਆਦਾ ਕਹਿਰ ਢਾਹਿਆ ਤਾਂ ਉਹ ਹੈ ਵਿਸ਼ਵ ਦਾ ਸਭਤੋਂ ਵਿਕਸਿਤ ਅਤੇ ਤਾਕਤਵਰ ਸਮਝਿਆ ਜਾਣ ਵਾਲਾ ਦੇਸ਼ ਅਮਰੀਕਾ। ਉੱਥੇ 2 ਕਰੋੜ ਲੋਕ ਇਸ ਨਾਲ ਪ੍ਰਭਾਵਿਤ ਹੋਏ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਵੀ ਸਾਢੇ ਤਿੰਨ ਲੱਖ ਦੇ ਪਾਰ ਜਾ ਰਹੀ ਹੈ। ਇਸ ਨਾਲ ਸਿੱਧਾ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਅਸੀਂ ਵਿਕਾਸ ਦੇ ਜੋ ਮਾਣਕ ਤੈਅ ਕੀਤੇ ਹਨ ਉਹ ਕਿੰਨੇ ਸਹੀ ਹਨ ਅਤੇ ਸਿਹਤ ਦਾ ਜੋ ਢਾਂਚਾ ਖੜ੍ਹਾ ਕੀਤਾ ਹੈ ਉਹ ਕਿੰਨਾ ਕਾਰਗਰ ਹੈ। ਬੀਤੇ ਸਾਲ ਇਹ ਦੋਵੇਂ ਸਵਾਲ ਸਾਡੇ ਸਾਹਮਣੇ ਛੱਡ ਕੇ ਜਾ ਰਿਹਾ ਹੈ। ਅੱਗੇ ਦਾ ਰਸਤਾ ਅਸੀਂ ਇਨ੍ਹਾਂ ਦੇ ਸਹੀ ਜਵਾਬਾਂ ਦੀ ਰੌਸ਼ਨੀ ਵਿੱਚ ਤੈਅ ਕਰੀਏ ਤਾਂ ਬਿਹਤਰ ਹੋਵੇਗਾ।
ਗਿਰਜਾ ਸ਼ੰਕਰ

Leave a Reply

Your email address will not be published. Required fields are marked *