ਕੋਰੋਨਾ ਦੇ ਖਾਤਮੇ ਦਾ ਯਕੀਨ ਹੋਣ ਤਕ ਦਿੱਲੀ ਵਿੱਚ ਨਹੀਂ ਖੁੱਲਣਗੇ ਸਕੂਲ : ਕੇਜਰੀਵਾਲ

ਨਵੀਂ ਦਿੱਲੀ, 15 ਅਗਸਤ (ਸ.ਬ.) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਜਦੋਂ ਤੱਕ ਕੋਰੋਨਾ ਵਾਇਰਸ ਦੇ ਖਾਤਮੇ ਅਤੇ ਕੰਟਰੋਲ ਨੂੰ ਲੈ ਕੇ ਦਿੱਲੀ ਸਰਕਾਰ ਨੂੰ ਪੂਰੀ ਤਰ੍ਹਾਂ ਯਕੀਨ ਨਹੀਂ ਹੋਵੇਗਾ, ਉਦੋਂ ਤੱਕ ਰਾਸ਼ਟਰੀ ਰਾਜਧਾਨੀ ਵਿੱਚ ਸਕੂਲ ਨਹੀਂ ਖੋਲ੍ਹੇ ਜਾਣਗੇ| 74ਵੇਂ ਆਜ਼ਾਦੀ ਦਿਹਾੜੇ ਮੌਕੇ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਦੀ ਸੇਵਾ ਕੀਤੀ, ਉਹ ਸਾਰੇ ਕੋਰੋਨਾ ਯੋਧੇ ਧੰਨਵਾਦ ਦੇ ਪਾਤਰ ਹਨ| 
ਉਨ੍ਹਾਂ ਕਿਹਾ ਕਿ ਉਹ ਸਾਰੇ ਕੋਰੋਨਾ ਯੋਧਿਆਂ ਨੂੰ ਨਮਨ ਕਰਦੇ ਹਨ ਅਤੇ  ਦਿੱਲੀ ਵਿੱਚ ਸਾਰਿਆਂ ਦੀਆਂ ਕੋਸ਼ਿਸ਼ਾਂ ਨਾਲ ਕੋਰੋਨਾ ਨੂੰ ਕਾਫੀ ਹੱਦ ਤੱਕ ਕੰਟਰੋਲ ਵਿੱਚ ਲਿਆਂਦਾ ਜਾ ਚੁੱਕਿਆ ਹੈ ਪਰ ਅਸੀਂ ਸਕੂਲਾਂ ਨੂੰ ਉਦੋਂ               ਖੋਲ੍ਹਾਂਗੇ, ਜਦੋਂ ਤੱਕ ਕੋਰੋਨਾ ਦੇ ਖਾਤਮੇ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਯਕੀਨੀ ਨਹੀਂ ਹੋ ਜਾਂਦੇ|
ਇਸ ਦੌਰਾਨ ਉਨ੍ਹਾਂ ਨੇ ਪ੍ਰਦੂਸ਼ਣ ਨੂੰ ਲੈ ਕੇ ਦਿੱਲੀ ਸਰਕਾਰ ਦੀਆਂ ਉਪਲੱਬਧੀਆਂ ਵੀ ਗਿਣਾਈਆਂ| ਉਨ੍ਹਾਂ ਕਿਹਾ ਕਿ 5 ਸਾਲਾਂ ਵਿੱਚ ਜਦੋਂ ਹਰ ਜਗ੍ਹਾ ਪ੍ਰਦੂਸ਼ਣ ਵੱਧ ਰਿਹਾ ਸੀ, ਉਦੋਂ ਦਿੱਲੀ ਸ਼ਾਇਦ ਇਕਲੌਤਾ ਸ਼ਹਿਰ ਸੀ, ਜਿੱਥੇ ਲੋਕਾਂ ਨੇ ਇਸ ਨੂੰ 25 ਫੀਸਦੀ ਤੱਕ ਘੱਟ ਕਰਨ ਵਿੱਚ ਮਦਦ ਕੀਤੀ|

Leave a Reply

Your email address will not be published. Required fields are marked *