ਕੋਰੋਨਾ ਦੇ ਖਿਲਾਫ ਆਪਣੇ ਕਾਵਿ ਸੁਨੇਹੇ ‘ਜੰਗ ਜਾਰੀ ਹੈ’ ਨਾਲ ਲੋਕਾਂ ਨੂੰ ਜਗਾ ਰਹੇ ਹਨ ਡਾ. ਮਨਜੀਤ ਸਿੰਘ


ਐਸ ਏ ਐਸ  ਨਗਰ,  5 ਨਵੰਬਰ ( ਸ.ਬ. )   ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਮਨਜੀਤ ਸਿੰਘ ਨੇ ਅਪਣੀ ਤਾਜ਼ਾ ਕਵਿਤਾ ਰਾਹੀਂ ਲੋਕਾਂ ਨੂੰ ਸੁਨੇਹਾ ਦਿਤਾ ਹੈ ਕਿ ਭਾਵੇਂ ‘ਕੋਰੋਨਾ ਵਾਇਰਸ’ ਮਹਾਂਮਾਰੀ ਤੋਂ ਪੀੜਤ ਮਰੀਜ਼ਾਂ ਅਤੇ ਮੌਤਾਂ ਦੀ ਗਿਣਤੀ ਲਗਾਤਾਰ ਕਾਫ਼ੀ ਘੱਟ ਰਹੀ ਹੈ ਪਰ ਇਸ ਮਹਾਂਮਾਰੀ ਵਿਰੁਧ ਸ਼ੁਰੁ ਕੀਤੀ ਗਈ ਜੰਗ ਹਾਲੇ ਵੀ ਜਾਰੀ ਹੈ|
‘ਜੰਗ ਜਾਰੀ ਹੈ’ ਸਿਰਲੇਖ ਵਾਲੀ ਕਵਿਤਾ ਰਾਹੀਂ ਉਨ੍ਹਾਂ ਕਿਹਾ ਕਿ ਹੁਣ ਤਿਉਹਾਰਾਂ ਦਾ ਮੌਸਮ ਚੱਲ ਰਿਹਾ ਹੈ, ਇਸ ਲਈ ਇਸ ਬੀਮਾਰੀ ਤੋਂ ਬਚਣਾ ਹੋਰ ਵੀ ਜ਼ਰੂਰੀ ਹੋ ਗਿਆ ਹੈ| ਉਨ੍ਹਾਂ ਕਿਹਾ ਕਿ ਜਦ ਤਕ ਇਸ ਬੀਮਾਰੀ ਦੀ ਵੈਕਸੀਨ ਜਾਂ ਦਵਾਈ ਨਹੀਂ ਬਣਦੀ, ਉਦੋਂ ਤਕ ਸਾਨੂੰ ਸਾਰਿਆਂ ਨੂੰ ਸਾਵਧਾਨੀਆਂ ਵਰਤਣੀਆਂ ਪੈਣਗੀਆਂ| ਡਾ. ਮਨਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਕੋਰੋਨਾ ਵਾਇਰਸ’ ਦਾ ਪਤਾ ਲਾਉਣ ਲਈ ਅਪਣੇ ਟੈਸਟ ਕਰਵਾਉਣ ਤੋਂ ਬਿਲਕੁਲ ਨਾ ਘਬਰਾਉਣ ਕਿਉਂਕਿ ਜਿੰਨੇ ਜ਼ਿਆਦਾ ਟੈਸਟ ਹੋਣਗੇ, ਓਨਾ ਜ਼ਿਆਦਾ ਅਸੀਂ ਸੁਰੱਖਿਅਤ ਹੋਵਾਂਗੇ|
ਉਨ੍ਹਾਂ ਕਿਹਾ ਕਿ ਸਾਰਿਆਂ ਦੀ ਜਾਨ ਬੇਹੱਦ ਕੀਮਤੀ ਹੈ, ਇਸ ਲਈ ਸਾਰਿਆਂ ਨੂੰ ਅਪਣੇ ਬਚਾਅ ਲਈ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ| ਉਨ੍ਹਾਂ ‘ਕੋਰੋਨਾ ਜੰਗ’ ਵਿਚ ਡਟੇ ਹੋਏ ਸਿਹਤ ਕਾਮਿਆਂ ਦੇ ਇਸ ਬੀਮਾਰੀ ਦੀ ਲਪੇਟ ਵਿਚ ਆ ਕੇ ਸ਼ਹਾਦਤਾਂ ਪਾਉਣ ਦਾ ਵੀ ਜ਼ਿਕਰ ਕੀਤਾ| 

Leave a Reply

Your email address will not be published. Required fields are marked *