ਕੋਰੋਨਾ ਨਾਲੋਂ ਵੱਧ ਮਾਰੂ ਸਾਬਤ ਹੋਣਗੇ ਨਵੇਂ ਖੇਤੀ ਕਾਨੂੰਨ : ਮੱਛਲੀ ਕਲਾਂ

ਐਸ ਏ ਐਸ ਨਗਰ, 23 ਸਤੰਬਰ  (ਸ.ਬ.) ਮਾਰਕੀਟ ਕਮੇਟੀ ਖਰੜ ਦੇ            ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਕੇਂਦਰ ਸਰਕਾਰ ਵਲੋਂ ਸੰਸਦ ਵਿਚ ਪਾਸ ਕੀਤੇ ਗਏ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਦੀ ਪੂਰੀ ਹਮਾਇਤ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਹੈ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਕਿਸਾਨਾਂ ਦੇ ਭਲੇ ਲਈ ਅੱਗੇ ਹੋ ਕੇ ਲੜੀ ਹੈ ਅਤੇ ਹੁਣ ਵੀ ਇਨ੍ਹਾਂ ਕਿਸਾਨ ਮਾਰੂ ਬਿੱਲਾਂ ਖ਼ਿਲਾਫ਼ ਕਿਸਾਨਾਂ ਦੇ ਨਾਲ ਹੈ| ਸ੍ਰੀ ਮੱਛਲੀ ਕਲਾਂ ਨੂੰ ਉਨ੍ਹਾਂ ਦੇ ਦਫ਼ਤਰ ਵਿਚ ਮਿਲਣ ਪੁੱਜੇ ਕਿਸਾਨ ਆਗੂਆਂ, ਪਿੰਡਾਂ ਦੀਆਂ ਪੰਚਾਇਤਾਂ ਅਤੇ ਆੜ੍ਹਤੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਘੇ ਖੇਤੀ ਮਾਹਰਾਂ ਨੇ ਵੀ ਖ਼ਦਸ਼ਾ ਪ੍ਰਗਟ ਕੀਤਾ ਹੈ ਕਿ ਇਨ੍ਹਾਂ ਬਿੱਲਾਂ ਕਾਰਨ ਜਿੱਥੇ ਕਿਸਾਨਾਂ ਦਾ ਵਿਆਪਕ ਸ਼ੋਸ਼ਣ               ਹੋਵੇਗਾ, ਉਥੇ ਲੱਖਾਂ ਮਜ਼ਦੂਰ ਅਤੇ ਆੜ੍ਹਤ ਦੇ ਕੰਮ ਨਾਲ ਜੁੜੇ ਲੋਕ             ਬੇਰੁਜ਼ਗਾਰ ਹੋ ਜਾਣਗੇ| ਉਨ੍ਹਾਂ ਕਿਹਾ ਕਿ ਜੇ ਇਹ ਬਿੱਲ ਕਾਨੂੰਨ ਬਣ ਗਏ ਤਾਂ ਇਹ ‘ਕੋਰੋਨਾ ਵਾਇਰਸ’ ਮਹਾਂਮਾਰੀ ਨਾਲੋਂ ਵੀ ਜ਼ਿਆਦਾ ਮਾਰੂ ਸਾਬਤ ਹੋਣਗੇ ਕਿਉਂਕਿ ਇਹ ਬੀਮਾਰੀ ਤਾਂ ਹੋਰ ਕੁਝ ਸਮੇਂ ਅੰਦਰ ਕਾਬੂ ਹੇਠ ਆ ਜਾਵੇਗੀ ਪਰ ਇਨ੍ਹਾਂ ਕਾਨੂੰਨਾਂ ਦਾ ਮਾਰੂ ਅਸਰ ਦਹਾਕਿਆਂ ਤੱਕ ਰਹੇਗਾ|
ਕਿਸਾਨ ਆਗੂਆਂ ਨੇ ਸ੍ਰੀ ਮੱਛਲੀ ਕਲਾਂ ਨੂੰ ਜਾਣੂੰ ਕਰਾਇਆ ਕਿ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਨਾਲ ਮੰਡੀ ਵਿਚ ਕਿਸਾਨਾਂ ਦੀ ਆਵਾਜਾਈ ਵੱਧ            ਜਾਵੇਗੀ ਜਿਸ ਕਾਰਨ ਮੰਡੀ ਤਕ ਪਹੁੰਚਦੀ ਬਡਾਲਾ ਰੋਡ (ਜਿਸਤੇ ਕਿਸਾਨਾਂ, ਨੌਕਰੀਪੇਸ਼ਾ ਲੋਕਾਂ ਅਤੇ ਆਮ ਰਾਹਗੀਰਾਂ ਦੀ ਆਵਾਜਾਈ ਕਾਫ਼ੀ ਜਿਆਦਾ ਹੈ) ਦੀ ਹਾਲਤ ਸੁਧਾਰਨ ਦੀ ਫ਼ੌਰੀ ਲੋੜ ਹੈ| ਸ੍ਰੀ ਮੱਛਲੀ ਕਲਾਂ ਨੇ ਕਿਸਾਨ ਆਗੂਆਂ ਨੂੰ ਦਸਿਆ ਕਿ ਉਹ ਇਸ ਸਬੰਧ ਵਿਚ ਪਹਿਲਾਂ ਹੀ ਸਬੰਧਤ ਅਧਿਕਾਰੀਆਂ ਨਾਲ ਗੱਲ ਕਰ ਚੁੱਕੇ ਹਨ ਅਤੇ 4-5 ਕਿਲੋਮੀਟਰ ਲੰਮੇ ਇਸ ਟੋਟੇ ਦੀ ਹਾਲਤ ਸੁਧਾਰਨ ਦਾ ਕੰਮ ਛੇਤੀ ਹੀ ਸ਼ੁਰੂ ਹੋ ਜਾਵੇਗਾ| 
ਇਸ ਮੌਕੇ ਕਿਸਾਨ ਆਗੂਆਂ ਅਤੇ ਪੰਚਾਇਤਾਂ ਨੇ ਸ੍ਰੀ ਸ਼ਰਮਾ ਦੀਆਂ ਲੋਕਾਂ ਅਤੇ ਕਾਂਗਰਸ ਪਾਰਟੀ ਪ੍ਰਤੀ ਲਾਮਿਸਾਲ ਸੇਵਾਵਾਂ ਲਈ ਉਨ੍ਹਾਂ ਦਾ ਸਨਮਾਨ ਵੀ ਕੀਤਾ| ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਤੋਂ ਦਵਿੰਦਰ ਸਿੰਘ ਦੇਹਕਲਾਂ, ਜਸਪਾਲ ਸਿੰਘ ਪਾਲਾ ਨਿਆਮੀਆਂ, ਸੰਜੀਵ ਕੁਮਾਰ ਰੂਬੀ ਮੈਂਬਰ ਮਾਰਕੀਟ ਕਮੇਟੀ ਖਰੜ, ਅੰਮ੍ਰਿਤਪਾਲ ਸਿੰਘ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਖਰੜ, ਹਰਬੰਸ ਲਾਲ ਸਰਪੰਚ ਮਲਿਕਪੁਰ, ਰਾਜਿੰਦਰ ਸਿੰਘ ਸਰਪੰਚ ਚੋਲਟਾ ਕਲਾਂ, ਗੌਤਮ ਚੰਦ ਸਰਪੰਚ ਬਾਸੀਆਂ ਬ੍ਰਾਹਮਣਾਂ, ਜੀਵਨ ਸਿੰਘ ਸਰਪੰਚ ਨਬੀਪੁਰ, ਸੁਰਜੀਤ ਸਿੰਘ ਸਰਪੰਚ ਸੋਤਲ, ਬਚਿੱਤਰ ਸਿੰਘ ਸਰਪੰਚ ਪੰਨੂਆਂ, ਪਰਵਿੰਦਰ ਸਿੰਘ ਸਾਬਕਾ ਸਰਪੰਚ ਪੰਨੂਆਂ, ਚੌਧਰੀ ਮਲਖਾਣ ਸਿੰਘ ਬਡਾਲੀ, ਅਵਤਾਰ ਸਿੰਘ ਸਾਬਕਾ ਸਰਪੰਚ ਬਡਾਲੀ, ਜਸਵੀਰ ਸਿੰਘ ਪੰਚ ਮਲਿਕਪੁਰ, ਰਣਧੀਰ ਸਿੰਘ, ਰਾਣਾ ਰਾਜਿੰਦਰ ਕੁਮਾਰ ਆੜ੍ਹਤੀ, ਅਵਤਾਰ ਸਿੰਘ ਸਾਬਕਾ ਮੈਨੇਜਰ ਬਡਾਲੀ, ਅਮਰਜੀਤ ਸਿੰਘ ਆੜ੍ਹਤੀ, ਮੋਨੂੰ ਆੜ੍ਹਤੀ, ਭਾਗ ਸਿੰਘ ਦੇਸੂਮਾਜਰਾ ਤੋਂ ਇਲਾਵਾ ਹੋਰ ਪਤਵੰਤੇ ਮੌਜੂਦ ਸਨ|

Leave a Reply

Your email address will not be published. Required fields are marked *