ਕੋਰੋਨਾ ਨੂੰ ਹਰਾ ਕੇ ਤੰਦਰੁਸਤ ਹੋਈ ਵਿਨੇਸ਼ ਫੋਗਾਟ

ਨਵੀਂ ਦਿੱਲੀ, 3 ਸਤੰਬਰ (ਸ.ਬ.) ਭਾਰਤ ਦੀ ਚੋਟੀ ਦੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਕੋਰੋਨਾ ਵਾਇਰਸ ਨੂੰ ਹਰਾ ਦਿੱਤਾ ਹੈ| ਉਨ੍ਹਾਂ ਦੇ 2 ਟੈਸਟ ਨੈਗੇਟਿਵ ਆਏ ਹਨ| ਇਹ ਸਟਾਰ ਮਹਿਲਾ ਪਹਿਲਵਾਨ ਹਾਲਾਂਕਿ ਅਹਿਤਿਆਤ ਦੇ ਤੌਰ ਤੇ ਇਕਾਂਤਵਾਸ ਵਿੱਚ ਹੀ ਰਹੇਗੀ| 24 ਸਾਲਾ ਵਿਨੇਸ਼ ਬੀਮਾਰੀ ਕਾਰਣ ਖੇਲ ਰਤਨ ਐਵਾਰਡ ਵੀ ਨਹੀਂ ਲੈ ਸਕੀ ਸੀ ਕਿਉਂਕਿ 29 ਅਗਸਤ ਨੂੰ ਹੋਣ ਵਾਲੇ ਆਨਲਾਈਨ ਰਾਸ਼ਟਰੀ ਖੇਡ ਪੁਰਸਕਾਰ ਸਮਾਰੋਹ ਤੋਂ ਪਹਿਲਾਂ ਉਹ ਪਾਜ਼ੇਟਿਵ ਪਾਈ ਗਈ ਸੀ|
ਵਿਨੇਸ਼ ਨੇ ਟਵੀਟ ਕਰਕੇ ਕਿਹਾ ਕਿ ਮੇਰਾ ਕੱਲ ਦੂਜਾ ਕੋਵਿਡ-19 ਟੈਸਟ ਹੋਇਆ ਅਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇਹ ਨੈਗੇਟਿਵ ਰਿਹਾ| ਉਨ੍ਹਾਂ ਕਿਹਾ ਕਿ ਇਹ ਇਕ ਚੰਗੀ ਖਬਰ ਹੈ ਪਰ ਮੈਂ ਕੁਝ ਦਿਨ ਅਜੇ ਇਕਾਂਤਵਾਸ ਵਿੱਚ ਹੀ ਰਹਾਂਗੀ| ਪ੍ਰਾਰਥਾਨਾਵਾਂ ਲਈ ਸਾਰਿਆਂ ਨੂੰ ਧੰਨਵਾਦ| ਵਿਨੇਸ਼ ਦੇ ਨਿੱਜੀ ਕੋਚ ਵੋਰੇਲ ਏਕੋਸ ਅਝੇ ਵੀ ਬੈਲਜੀਅਮ ਵਿੱਚ ਹਨ ਅਤੇ ਉਹ ਓਮ ਪ੍ਰਕਾਸ਼ ਦਾਹੀਆ ਨਾਲ ਟ੍ਰੇਨਿੰਗ ਕਰ ਰਹੀ ਸੀ| ਦਾਹੀਆ ਵੀ ਪਾਜ਼ੇਟਿਵ ਪਾਏ ਗਏ ਹਨ ਅਤੇ ਸ਼ਾਇਦ ਟ੍ਰੇਨਿੰਗ ਦੌਰਾਨ ਉਹ ਵੀ ਇਨਫੈਕਟਿਡ ਹੋ ਗਏ ਸਨ| ਦਾਹੀਆ ਨੂੰ ਦ੍ਰੋਣਾਚਾਰਿਆ ਐਵਾਰਡ ਲਈ ਚੁਣਿਆ ਗਿਆ ਸੀ ਅਤੇ ਉਹ ਵੀ 29 ਅਗਸਤ ਨੂੰ ਇਹ ਐਵਾਰਡ ਹਾਸਲ ਨਹੀਂ ਕਰ ਸਕੇ ਸਨ|

Leave a Reply

Your email address will not be published. Required fields are marked *