ਕੋਰੋਨਾ ਪਾਬੰਦੀਆਂ ਦੇ ਸਾਏ ਹੇਠ ਹੋਵੇਗੀ ਇਸ ਵਾਰ ਦੀ ਛਠ ਪੂਜਾ

ਬਲੌਂਗੀ, 26 ਸਤੰਬਰ (ਜਸਵਿੰਦਰ ਸਿੰਘ) ਛੱਠ ਪੂਜਾ ਸੇਵਾ ਸਮਿਤੀ ਬਲੌਂਗੀ (ਰਜਿ.) ਵਲੋਂ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੰਸਥਾ ਦੇ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਕੋਰੋਨਾ ਕਾਲ ਦੇ ਚਲਦੇ ਸਰਕਾਰੀ ਹਦਾਇਤਾਂ ਵਿੱਚ ਦਿੱਤੀ ਜਾਣ ਵਾਲੀ ਛੂਟ ਅਤੇ ਆਉਣ ਵਾਲੇ ਸਮੇਂ ਦੇ ਹਾਲਾਤਾਂ ਨੂੰ ਧਿਆਨ ਵਿੱਚ ਰਖਦਿਆ ਹੀ ਉਨ੍ਹਾਂ ਵਲੋਂ ਇਸ ਵਾਰ ਇੱਥੇ ਛੱਠ ਪੂਜਾ ਦਾ ਆਯੋਜਨ ਕੀਤਾ ਜਾਵੇਗਾ| 
ਸੰਸਥਾ ਦੇ ਪ੍ਰਧਾਨ ਸ੍ਰ. ਟੀ. ਪੀ. ਸਿੰਘ ਨੇ ਦੱਸਿਆ ਕਿ ਸੰਸਥਾਂ ਵਲੋਂ ਪਿਛਲੇ ਲੱਗਭੱਗ 11 ਸਾਲਾ ਤੋਂ ਬਲੌਂਗੀ ਦੇ ਦੁਸ਼ਹਿਰਾ ਗਰਾਉਂਡ ਵਿੱਚ ਛੱਠ ਪੂਜਾ ਕੀਤੀ ਜਾਂਦੀ ਹੈ ਅਤੇ ਇਸ ਦੌਰਾਨ ਇਸ ਗਰਾਉਂਡ ਵਿੱਚ ਮਿੱਟੀ ਪੁੱਟ ਕੇ ਅਸਥਾਈ ਤਲਾਬ ਬਣਾਇਆ ਜਾਂਦਾ ਹੈ ਜਿੱਥੇ ਸਭ ਸਮੂਹਿਕ ਤੌਰ ਤੇ ਪੂਜਾ ਕਰਦੇ ਹਨ| ਉਹਨਾਂ ਦੱਸਿਆ ਕਿ ਜੇਕਰ ਇਸ ਵਾਰ ਉਨ੍ਹਾਂ ਨੂੰ ਇੱਥੇ ਪੂਜਾ ਕਰਨ ਦੀ ਮੰਜੂਰੀ ਨਾ ਮਿਲੀ ਤਾਂ ਸਭ ਵਲੋਂ ਆਪਣੇ-ਆਪਣੇ ਘਰਾਂ ਵਿੱਚ ਹੀ ਇਹ ਪੂਜਾ ਕੀਤੀ ਜਾਵੇਗੀ ਤਾਂ ਜੋ ਇਸ ਮਾਹਾਂਮਾਰੀ ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਿਆ ਜਾ ਸਕੇ| 
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਜਨਰਲ ਸਕੱਤਰ ਦਲੀਪ ਸਿੰਘ, ਖਜਾਨਚੀ ਸ੍ਰੀ ਰਾਮ ਸਿੰਘ, ਪ੍ਰੈਸ ਸਕੱਤਰ ਰਮੇਸ਼ ਕੁਮਾਰ ਪਾਂਡੇ, ਰਜੇਸ਼ ਯਾਦਵ, ਸ੍ਰੀ ਰਾਮ ਗੁਪਤਾ, ਲਾਲ ਬਹਾਦੁਰ ਯਾਦਵ, ਡਾ. ਬਲਰਾਮ, ਪਰਮਿੰਦਰ ਸਿੰਘ ਅਤੇ ਹੋਰ ਮੈਂਬਰ ਸ਼ਾਮਿਲ ਸਨ|

Leave a Reply

Your email address will not be published. Required fields are marked *