ਕੋਰੋਨਾ ਪੀੜਤ ਮਹਿਲਾ ਨੇ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ


ਧਰਮਸ਼ਾਲਾ, 28 ਅਕਤੂਬਰ (ਸ.ਬ.) ਕੋਵਿਡ ਕੇਅਰ ਹਸਪਤਾਲ ਧਰਮਸ਼ਾਲਾ ਵਿੱਚ ਕੋਰੋਨਾ ਪੀੜਤ  ਮਹਿਲਾ ਨੇ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ ਹੈ| ਹਸਪਤਾਲ ਦੀ ਟੀਮ ਨੇ ਧਰਮਸ਼ਾਲਾ ਕੋਵਿਡ ਕੇਅਰ ਹਸਪਤਾਲ ਵਿੱਚ ਸੁਰੱਖਿਅਤ ਸਫ਼ਲ ਡਿਲੀਵਰੀ ਕਰਵਾਈ ਹੈ| ਮਾਂ ਅਤੇ ਬੱਚਾ ਦੋਵੇਂ ਹੀ ਠੀਕ ਹਨ| ਐਸ.ਐਮ.ਓ. ਧਰਮਸ਼ਾਲਾ ਹਸਪਤਾਲ ਡਾ. ਅਜੇ ਦੱਤਾ ਨੇ ਦੱਸਿਆ ਕਿ ਜ਼ਿਲ੍ਹਾ ਕਾਂਗੜਾ ਤੋਂ ਹੀ ਸੰਬੰਧਤ ਇਕ ਗਰਭਵਤੀ ਮਹਿਲਾ ਨੂੰ ਡਿਲੀਵਰੀ ਲਈ ਧਰਮਸ਼ਾਲਾ ਹਸਪਤਾਲ ਭੇਜਿਆ ਗਿਆ ਸੀ|
ਹਸਪਤਾਲ ਵਿੱਚ ਡਾ. ਪੰਕਜ ਹੀਰ ਅਤੇ ਸਟਾਫ਼ ਨਰਸ ਸਪਨਾ ਅਤੇ ਲਕਸ਼ਮੀ ਨੇ ਕੋਰੋਨਾ ਪਾਜ਼ਿਟਿਵ ਗਰਭਵਤੀ ਮਹਿਲਾ ਦੀ ਡਿਲੀਵਰੀ ਕਰਵਾਈ| ਮਾਂ ਅਤੇ ਬੱਚਾ ਦੋਵੇਂ ਠੀਕ ਹਨ| ਉਨ੍ਹਾਂ ਨੇ ਦੱਸਿਆ ਕਿ ਧਰਮਸ਼ਾਲਾ ਹਸਪਤਾਲ ਵਿੱਚ ਕਾਂਗੜਾ ਤੋਂ ਇਲਾਵਾ ਚੰਬਾ ਅਤੇ ਊਨਾ ਜ਼ਿਲ੍ਹਾ ਤੋਂ ਵੀ ਕੋਰੋਨਾ ਪਾਜ਼ਿਟਿਵ ਮਹਿਲਾਵਾਂ ਨੂੰ ਡਿਲਿਵਰੀ ਲਈ ਰੈਫਰ ਕੀਤਾ ਜਾ ਰਿਹਾ ਹੈ|

Leave a Reply

Your email address will not be published. Required fields are marked *