ਕੋਰੋਨਾ ਮਰੀਜ ਮਿਲਣ ਤੋਂ ਬਾਅਦ ਪਿੰਡ ਦੀ ਗਲੀ ਨੂੰ ਸੈਨੇਟਾਈਜ ਕਰਵਾਇਆ

ਐਸ.ਏ.ਐਸ.ਨਗਰ, 5 ਅਗਸਤ (ਜਸਵਿੰਦਰ ਸਿੰਘ) ਪਿੰਡ ਸ਼ਾਹੀਮਾਜਰਾ ਦੇ ਇੱਕ ਮਕਾਨ ਵਿੱਚ ਕੋਰੋਨਾ ਦਾ ਮਰੀਜ ਮਿਲਣ ਤੋਂ ਬਾਅਦ ਕਾਂਗਰਸੀ ਆਗੂ ਬੀਰ ਸਿੰਘ ਬਾਜਵਾ ਵਲੋਂ ਉਸਦੀ ਰਿਹਾਇਸ਼ ਅਤੇ ਗੱਲੀ ਦੀ                       ਸੈਨੇਟਾਇਜੇਸ਼ਨ ਕਰਵਾਈ ਗਈ|
ਇਸ ਮੌਕੇ ਸ੍ਰੀ ਬਾਜਵਾ ਨੇ ਕਿਹਾ ਕਿ ਪਿੱਛਲੇ ਦਿਨੀਂ ਚੰਡੀਗੜ੍ਹ ਦੇ ਇੱਕ ਬੈਂਕ ਵਿੱਚ ਕੰਮ ਕਰਨ ਵਾਲੇ ਕਰਮਚਾਰੀ (ਜੋ ਕਿ ਸ਼ਾਹੀਮਾਜਰਾ ਦਾ ਨਿਵਾਸੀ ਹੈ)  ਦੀ ਕੋਰੋਨਾ ਰਿਪੋਰਟ ਪਾਜਿਟਿਵ ਆਉਣ ਤੇ ਸਿਹਤ ਵਿਭਾਗ ਵਲੋਂ ਉਸਨੂੰ ਇਲਾਜ ਲਈ ਬਨੂੰੜ ਦੇ ਗਿਆਨ ਸਾਗਰ ਹਸਪਤਾਲ ਦਾਖਿਲ ਕਰਵਾ ਦਿੱਤਾ ਗਿਆ ਹੈ ਜਿਸ ਉਪਰੰਤ ਉਕਤ ਮਰੀਜ ਦੇ ਮਕਾਨ ਅਤੇ ਉਸਦੇ ਆਸ-ਪਾਸ ਦੇ ਮਕਾਨਾਂ ਨੂੰ ਵੀ                  ਸੈਨੇਟਾਇਜ ਕਰਵਾਇਆ ਗਿਆ ਹੈ| ਉਹਨਾਂ ਦੱਸਿਆ ਕਿ ਇਸਦੇ ਨਾਲ ਹੀ ਉਨ੍ਹਾਂ ਵਲੋਂ ਆਸ਼ਾ ਵਰਕਰਾਂ ਨਾਲ ਮਿਲ ਕੇ ਘਰ-ਘਰ ਜਾ ਕੇ ਲੋਕਾਂ ਦੀ ਸਿਹਤ ਜਾਂਚ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਕੋਰੋਨਾ ਸੰਬਧੀ ਜਾਗਰੂਕ ਵੀ ਕੀਤਾ ਗਿਆ| 

Leave a Reply

Your email address will not be published. Required fields are marked *