ਕੋਰੋਨਾ ਮਹਾਂਮਾਰੀ ਦੇ ਖਾਤਮੇ ਲਈ 24 ਮਾਰਚ ਤੋਂ ਸ਼ੁਰੂ ਕੀਤੇ ਗਏ ਪਾਠ ਦੇ ਭੋਗ ਪਾਏ

ਐਸ.ਏ.ਐਸ.ਨਗਰ, 29 ਜੂਨ (ਜਸਵਿੰਦਰ ਸਿੰਘ) ਸ਼ਹੀਦ ਬਾਬਾ ਦੀਪ ਸਿੰਘ ਕਲੱਬ (ਰਜਿ.) ਅਤੇ ਫੇਜ਼ 11 ਦੇ ਵਸਨੀਕਾਂ ਦੇ ਸਹਿਯੋਗ ਨਾਲ ਕੋਰੋਨਾ ਮਹਾਂਮਾਰੀ ਦੇ ਖਾਤਮੇ ਲਈ ਬੀਤੀ 24 ਮਾਰਚ ਤੋਂ ਸ਼ੁਰੂ ਕੀਤੇ ਗਏ ਪਾਠ ਦਾ ਭੋਗ ਪਾਉਣ ਉਪਰੰਤ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਕਰਨਜੀਤ ਸਿੰਘ ਵਲੋਂ ਅਰਦਾਸ ਕੀਤੀ ਗਈ| ਇਹ ਪਾਠ ਸਮੂਹ ਨਿਵਾਸੀਆਂ ਵਲੋਂ ਆਪਣੇ-ਆਪਣੇ ਘਰਾਂ ਵਿੱਚ ਬੈਠ ਕੇ ਇਸ ਮਾਹਾਂਮਾਰੀ ਤੋਂ ਬਚਾਓ ਲਈ ਸ਼ੁਰੂ ਕੀਤੇ ਗਏ ਸਨ|
ਇਸ ਮੌਕੇ ਛੋਟੀ ਉਮਰ ਦੇ ਬੱਚਿਆਂ ਵਲੋਂ ਪਾਠ ਕਰਨ ਤੇ ਉਨਾਂ ਨੂੰ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਗਿਆ| ਇਸ ਮੌਕੇ ਫੇਜ਼ 11 ਦੇ ਸਾਬਕਾ ਕੌਂਸਲਰ ਜਸਵੀਰ ਸਿੰਘ ਮਣਕੂ, ਬੀਬੀ ਇੰਦਰਜੀਤ ਕੌਰ, ਜਸਵੰਤ ਕੌਰ ਸਰਨਾ, ਹਰਪਾਲ ਸਿੰਘ ਪ੍ਰਵੀਨ ਪੁਰੀ, ਗੁਰਮੀਤ ਸਿੰਘ, ਪੂਨਮ ਸਿੰਘ, ਦਲਜੀਤ ਸਿੰਘ, ਸੀਮਾ ਪੁਰੀ, ਪਾਰਥ ਸਾਕਸ਼ੀ ਅਤੇ ਹੋਰ ਨਿਵਾਸੀ ਹਾਜਿਰ ਸਨ|

Leave a Reply

Your email address will not be published. Required fields are marked *