ਕੋਰੋਨਾ ਮਹਾਂਮਾਰੀ ਦੇ ਖਿਲਾਫ ਜੰਗ ਵਿੱਚ ਯੋਗਦਾਨ ਦੇਣ ਵਾਲੇ ਹੋਮਿਉਪੈਥਿਕ ਡਾਕਟਰਾਂ ਨੂੰ ਸਨਮਾਨਿਤ ਕੀਤਾ

ਚੰਡੀਗੜ੍ਹ, 27 ਜੂਨ (ਆਰ.ਪੀ.ਵਾਲੀਆ) ਕੋਰੋਨਾ ਮਹਾਂਮਾਰੀ ਦੇ ਖਿਲਾਫ ਜੰਗ ਵਿੱਚ ਯੋਗਦਾਨ ਦੇਣ ਵਾਲੇ ਹੋਮਿਉਪੈਥਿਕ ਡਾਕਟਰਾਂ ਨੂੰ ਐਕਸਲ ਫਾਰਮਾ ਦੇ ਐਮ.ਡੀ. ਡਾ. ਅਨੁਕਾਂਤ ਗੋਇਲ ਵਲੋਂ ਹੋਮਿਉਪੈਥਿਕ ਮੈਡੀਕਲ ਕਾਲਜ, ਸੈਕਟਰ 26 ਵਿਖੇ ਹੋਏ ਇੱਕ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ| ਇਸ ਮੌਕੇ ਡਾ. ਰਾਜੀਵ ਕਪਿਲਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ| ਆਪਣੇ ਸੰਬੋਧਨ ਵਿੱਚ ਉਹਨਾਂ ਕਿਹਾ ਕਿ  ਲੋਕਸੇਵਾ ਕਿਸੇ ਵੀ ਡਾਕਟਰ ਦੀ ਪਹਿਲ ਹੈ ਅਤੇ ਹੋਮਿਉਪੈਥਿਕ  ਡਾਕਟਰ ਵਧੀਆਂ ਸੇਵਾ ਕਰ ਰਹੇ ਹਨ| 
ਹੋਮਿਉਪੈਥਿਕ ਮੈਡੀਕਲ ਕਾਲਜ ਸੈਕਟਰ 26 ਦੇ ਪ੍ਰਿੰਸੀਪਲ ਡਾ. ਸੰਦੀਪ ਪੁਰੀ ਨੇ ਦੱਸਿਆ ਕਿ ਕਾਲੇਜ ਦੇ ਹਸਪਤਾਲ ਵਿੱਚ ਰੋਜਾਨਾ ਮਰੀਜਾਂ ਨੂੰ ਕੋਰੋਨਾ ਦੀ ਗੰਭੀਰ ਬਿਮਾਰੀ ਦੀ ਰੋਕਥਾਮ ਲਈ ਆਰਸੈਨਿਕ-30 ਦਵਾਈ ਦਿੱਤੀ ਜਾ ਰਹੀ ਹੈ ਜੋ ਕੋਰੋਨਾ ਵਰਗੀ ਗੰਭੀਰ ਬੀਮਾਰੀਆਂ ਦੀ ਰੋਕਥਾਮ ਵਿੱਚ ਕਾਫੀ ਕਾਰਗਰ ਹੈ| ਇਸ ਮੌਕੇ ਹੋਮੋਉਪੈਥਿਕ ਹੈਂਡ                      ਸੈਨੇਟਾਈਜਰ ਬਲਿਸ-99 ਵੀ ਲਾਂਚ ਕੀਤਾ ਗਿਆ| 
ਇਸ ਮੌਕੇ ਹੋਰਨਾਂ ਤੋਂ ਇਲਾਵਾ ਲੁਧਿਆਣਾ ਦੇ ਸੀਨੀ. ਡਾ. ਰਵਿੰਦਰ ਕੋਚਰ, ਪਟਿਆਲਾ ਦੇ ਡਾ. ਐਮ. ਆਰ. ਬੈਨੀਪਾਲ, ਡਾ. ਨੀਲਮ ਅਵਤਾਰ ਸਿੰਘ, ਡਾ. ਪੂਨਮ ਜੈਨ, ਡਾ. ਅਭਿਸ਼ੇਕ ਸਿੰਗਲਾ, ਡਾ. ਵਿਪਿਨ ਗੁਪਤਾ, ਅੰਮ੍ਰਿਤਸਰ ਦੇ ਡਾ. ਯਾਦਵਿੰਦਰ ਵਾਸੁਦੇਵ, ਡਾ. ਨਰੇਸ਼ ਵਰਮਾ, ਡਾ. ਰਾਜੇਸ਼ ਮਹਾਜਨ, ਬਠਿੰਡਾ ਤੋਂ ਡਾ. ਤਰਸੇਮ ਗਰਗ, ਡਾ. ਐਸ.ਪੀ.ਮੰਗਲਾ, ਫਗਵਾੜਾ ਤੋਂ ਡਾ. ਸੰਜੈ ਕੁਮਾਰ ਸ਼ਰਮਾ, ਮੁਹਾਲੀ ਤੋਂ ਡਾ. ਤਰਸੇਮ ਸਿੰਘ ਰੀਹਲ, ਡਾ. ਰਜਨੀਸ਼ ਗੁਪਤਾ, ਚੰਡੀਗੜ੍ਹ ਤੋਂ ਡਾ. ਨਵਤਿੰਦਰ ਸਿੰਘ, ਡਾ. ਸੁਨੇਨਾ, ਡਾ. ਨਵੀਨ ਐਰੀ, ਡਾ. ਸਲੋਨੀ, ਡਾ. ਸੁਨੈਨਾ ਚਢਾ, ਡਾ. ਨੇਹਾ ਬਹਿਲ ਅਤੇ ਡਾ. ਅਮਨਦੀਪ ਕੌਰ ਹਾਜਿਰ ਸਨ| 

Leave a Reply

Your email address will not be published. Required fields are marked *