ਕੋਰੋਨਾ ਮਹਾਂਮਾਰੀ ਦੌਰਾਨ ਸ਼ਲਾਘਾਯੋਗ ਡਿਊਟੀ ਨਿਭਾਉਣ ਵਾਲਾ ਪਰਮਦੀਪ ਭਬਾਤ ਸਨਮਾਨਿਤ

ਐਸ.ਏ.ਐਸ.ਨਗਰ, 23 ਜੁਲਾਈ (ਸ.ਬ.) ਜਲ ਸਪਲਾਈ ਅਤੇ             ਸੈਨੀਟੇਸ਼ਨ ਵਿਭਾਗ (ਇਮਾਰਤਾਂ ਤੇ ਸੜਕਾਂ-2 ਸ਼ਾਖਾ) ਦੇ ਸੁਪਰਡੈਂਟ ਪਰਮਦੀਪ ਸਿੰਘ ਭਬਾਤ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਸ਼ਲਾਘਾਯੋਗ ਡਿਊਟੀ ਨਿਭਾਉਣ ਲਈ ਸ਼ਾਖਾ ਦੇ ਕਰਮਚਾਰੀਆਂ ਅਤੇ ਹੋਰ ਪਤਵੰਤਿਆਂ ਵੱਲੋ ਸਨਮਾਨਿਤ ਕੀਤਾ ਗਿਆ|
ਇਸ ਮੌਕੇ ਸੀਨੀਅਰ ਮੁਲਾਜਮ ਆਗੂ ਜਸਪ੍ਰੀਤ ਸਿੰਘ ਰੰਧਾਵਾ ਅਤੇ ਮਨਜੀਤ ਸਿੰਘ ਸੰਧੂ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੌਰਾਨ ਲਾਕ-ਡਾਊਨ ਦੇ ਸਮੇਂ ਜਦੋਂ ਸ਼ਾਖਾ ਦਾ ਕੋਈ ਵੀ ਕਰਮਚਾਰੀ ਦਫਤਰ ਹਾਜਰ ਨਹੀਂ ਹੁੰਦਾ ਸੀ ਤਾਂ ਪਰਮਦੀਪ ਸਿੰਘ ਭਬਾਤ ਦਫਤਰ ਵਿੱਚ ਆਉਂਦੇ ਰਹੇ ਅਤੇ ਤਨਦੇਹੀ ਨਾਲ ਦਫਤਰ ਦਾ ਕੰਮ ਕਰਦੇ ਰਹੇ| ਉਹਨਾਂ ਕਿਹਾ ਕਿ ਸ੍ਰ. ਭਬਾਤ ਨੇ ਕਦੇ ਵੀ ਮਹਾਂਮਾਰੀ ਦੇ ਦੌਰਾਨ ਕਿਸੇ ਵੀ ਕਰਮਚਾਰੀ ਨੂੰ ਘਰ ਤੋਂ ਨਹੀਂ ਬੁਲਾਇਆ ਅਤੇ ਜਦੋਂ ਕਦੇ ਵੀ ਕਿਸੇ ਉੱਚ ਅਧਿਕਾਰੀ ਨੇ ਇਨ੍ਹਾਂ ਨੂੰ ਕੋਈ ਵੀ ਫਾਈਲ ਜਾਂ ਦਫਤਰੀ ਕੰਮ ਬਾਰੇ ਪੁੱਛਿਆ ਤਾਂ ਇਨ੍ਹਾਂ ਨੇ ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸ਼ਾਖਾ ਦੇ ਕਰਮਚਾਰੀਆਂ ਨਾਲ ਫੋਨ ਤੇ ਰਾਬਤਾ ਕਰਦਿਆਂ ਉਸਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਪੇਸ਼ ਕੀਤੀ| 
ਇਸ ਮੌਕੇ ਸੀਨੀਅਰ ਮੁਲਾਜਮ ਆਗੂ ਭਗਵੰਤ ਬਦੇਸਾਂ, ਮਨੀਸ਼ ਰਾਣਾ, ਅਮਨਦੀਪ ਸਿੰਘ, ਗੁਰਵਿੰਦਰ ਸਿੰਘ, ਦੀਪਕ ਭੱਲਾ ਅਤੇ ਹਰਜੀਤ ਸਿੰਘ ਹਾਜਿਰ ਸਨ|

Leave a Reply

Your email address will not be published. Required fields are marked *