ਕੋਰੋਨਾ ਮਾਹਾਂਮਾਰੀ ਦੀ ਸਭ ਤੋਂ ਵੱਡੀ ਮਾਰ ਨੌਜਵਾਨ ਵਰਗ ਤੇ ਪਈ : ਬੱਬੀ ਬਾਦਲ

ਕੋਰੋਨਾ ਮਾਹਾਂਮਾਰੀ ਦੀ ਸਭ ਤੋਂ ਵੱਡੀ ਮਾਰ ਨੌਜਵਾਨ ਵਰਗ ਤੇ ਪਈ : ਬੱਬੀ ਬਾਦਲ
ਕੇਂਦਰ ਅਤੇ ਸੂਬਾ ਸਰਕਾਰ ਦੀਆਂ ਮਾਰੂ ਨੀਤੀਆਂ ਨੇ ਨੌਜਵਾਨਾਂ ਨੂੰ ਬੇਰੁਜਗਾਰ ਕੀਤਾ
ਐਸ.ਏ.ਐਸ.ਨਗਰ, 10 ਸਤੰਬਰ (ਸ.ਬ.) ਕੋਰੋਨਾ ਮਾਂਹਾਮਾਰੀ ਨੇ ਜਿੱਥੇ ਹਰੇਕ ਵਰਗ ਦਾ ਨੁਕਸਾਨ ਕੀਤਾ ਹੈ ਉੱਥੇ ਹੀ ਇਸ ਮਾਹਾਂਮਾਰੀ ਦੀ ਸਭ ਤੋਂ ਵੱਡੀ ਮਾਰ ਨੌਜਵਾਨ ਵਰਗ ਨੂੰ ਝੱਲਣੀ ਪੈ ਰਹੀ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਯੂਥ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਮੁਹਾਲੀ ਦੇ              ਫੇਜ਼ 9 ਵਿੱਚ ਪ੍ਰਧਾਨ ਮਨੀ ਡੋਗਰਾਂ ਵੱਲੋਂ ਰੱਖੀ ਨੌਜਵਾਨਾਂ ਦੀ ਮੀਟਿੰਗ ਵਿੱਚ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਉਪਰੰਤ ਆਖੇ| ਇਸ ਦੌਰਾਨ ਨੌਜਵਾਨਾਂ ਨੇ ਬੱਬੀ ਬਾਦਲ ਨੂੰ ਦੱਸਿਆ ਕਿ ਉਨ੍ਹਾਂ ਦੀ ਇਸ ਵਕਤ ਸਭ ਤੋਂ ਵੱਡੀ ਸਮੱਸਿਆ ਬੇਰੁਜ਼ਗਾਰੀ ਹੈ ਕਿਉਂਕਿ ਪੜ੍ਹਾਈ ਉੱਤੇ ਲੱਖਾ ਰੁਪਏ ਖਰਚ ਕਰਕੇ ਵੀ ਅਸੀਂ ਬੇਰੁਜ਼ਗਾਰ ਹਾਂ|
ਇਸ ਮੌਕੇ ਬੱਬੀ ਬਾਦਲ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਪੜ੍ਹੇ ਲਿਖੇ ਨੌਜਵਾਨ ਲੱਖਾ ਰੁਪਏ ਖਰਚ ਕਰਕੇ ਡਿਗਰੀਆਂ ਲੈ ਕੇ   ਘਰ ਬੈਠਣ ਲਈ ਮਜਬੂਰ ਹਨ ਅਤੇ ਨੌਜਵਾਨਾਂ ਨੂੰ ਇਸ ਸੰਕਟ ਵਿੱਚੋਂ ਕੱਢਣ ਲਈ ਸਰਕਾਰਾਂ ਕੋਲ ਕੋਈ ਠੋਸ ਪਾਲਿਸੀ ਵੀ ਨਹੀਂ ਹੈ ਜਿਸ ਕਾਰਨ ਨੌਜਵਾਨਾਂ ਨੂੰ ਆਪਣੇ ਭੱਵਿਖ ਦੀ ਚਿੰਤਾ ਹੋ ਰਹੀ ਹੈ| ਉਹਨਾਂ ਕਿਹਾ ਕਿ  ਹੁਣ ਤੱਕ          ਸਮੇਂ ਦੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਝੂਠੇ ਸੁਪਨੇ ਦਿਖਾ ਕੇ ਸਿਰਫ ਵੋਟਾਂ ਲੈਣ ਤੱਕ ਹੀ ਸੀਮਤ ਰੱਖਿਆ ਹੈ ਪਰ ਉਨ੍ਹਾਂ ਦੇ ਹੱਕਾਂ ਦੀ ਕਿਸੇ ਵੀ ਪਾਰਟੀ ਨੇ ਗੱਲ ਨਹੀਂ ਕੀਤੀ| ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਨੇ ਨੌਜਵਾਨਾਂ ਪ੍ਰਤੀ ਮਾਰੂ ਨੀਤੀਆਂ ਬੰਦ ਨਾ ਕੀਤੀਆ ਤਾਂ ਯੂਥ ਅਕਾਲੀ ਦਲ ਟਕਸਾਲੀ ਕੇਂਦਰ ਅਤੇ ਪੰਜਾਬ ਵਿੱਚ ਕੁਰਸੀਆ ਦਾ ਸੁੱਖ ਭੋਗ ਰਹੇ ਆਗੂਆਂ ਦਾ  ਘਿਰਾਉ ਕਰੇਗਾ| 
ਇਸ ਮੌਕੇ ਰਮਨਦੀਪ ਸਿੰਘ ਪ੍ਰਧਾਨ ਫੇਜ਼ 11, ਤਰਲੋਕ ਸਿੰਘ ਪ੍ਰਧਾਨ ਜਗਤਪੁਰਾ, ਹਰਜਿੰਦਰ ਸਿੰਘ ਬਿੱਲਾ ਪ੍ਰਧਾਨ ਫੇਜ਼ 6, ਮੇਹਰਬਾਨ ਸਿੰਘ ਭੁੱਲਰ ਪ੍ਰਧਾਨ ਬਲੌਂਗੀ, ਰਣਜੀਤ ਸਿੰਘ ਬਰਾੜ, ਨਵੀ ਸਿੱਧੂ, ਜਗਤਾਰ ਸਿੰਘ ਘੜੂੰਆਂ, ਦੀਪਕ ਕਨਵਰ, ਗੋਪੀ ਖਹਿਰਾ, ਦਮਨ, ਰਤਨ, ਕਰਮਜੀਤ ਸਿੰਘ,ਇੰਦਰਜੀਤ ਸਿੰਘ, ਮਨਪ੍ਰੀਤ ਸਿੰਘ, ਮਹਿੰਦਰ ਸਿੰਘ, ਨਰਿੰਦਰ ਸਿੰਘ ਅਤੇ ਜਸਵੰਤ ਸਿੰਘ ਆਦਿ ਹਾਜ਼ਿਰ ਸਨ|

Leave a Reply

Your email address will not be published. Required fields are marked *