ਕੋਰੋਨਾ ਵਲੰਟੀਅਰਾਂ ਵਲੋਂ ਧਰਨਾ

ਪਟਿਆਲਾ, 19 ਨਵੰਬਰ (ਜਸਵਿੰਦਰ ਸਂੈਡੀ) ਕੈਰੋਨਾ ਫਰੰਟਲਾਈਨ ਵਰਕਰ ਮੈਡੀਕਲ ਸਟਾ ਫ ਵੱਲੋਂ  ਅੱਜ ਗੁਰਦੁਆਰਾ ਦੂਖ ਨਿਵਾਰਨ ਸਾਹਿਬ              ਨੇੜੇ ਛੋੱਟੇ ਬੱਸ ਅੱਡੇ ਤੇ ਧਰਨਾ ਦਿਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਉਹਨਾਂ ਨੂੰ  ਨੌਕਰੀ ਨਹੀਂ ਦਿੰਦੀ,  ਕਿਉਂਕਿ ਸਰਕਾਰ ਨੇ   ਉਹਨਾਂ ਨੂੰ ਨੌਕਰੀਆਂ ਤੋਂ ਬਰਖਾਸਤ ਕਰ ਦਿੱਤਾ ਹੈ|
ਉਹਨਾਂ ਕਿਹਾ ਕਿ ਸਿਹਤ ਵਿਭਾਗ ਵਿੱਚ ਕਰੀਬ 1400 ਕੋਰੋਨਾ ਵਲੰਟੀਅਰ ਕੰਮ ਕਰ ਰਹੇ ਸਨ, ਜਿਹਨਾਂ ਨੂੰ ਹੁਣ ਸਰਕਾਰ ਨੇ ਨੌਕਰੀਆਂ ਤੋਂ ਜਵਾਬ ਦੇ ਦਿਤਾ ਹੈ| ਉਹਨਾਂ ਮੰਗ ਕੀਤੀ ਕਿ ਉਹਨਾਂ ਨੂੰ ਮੁੜ ਸਰਕਾਰੀ ਨੌਕਰੀ ਦਿਤੀ ਜਾਵੇ| 

Leave a Reply

Your email address will not be published. Required fields are marked *