ਕੋਰੋਨਾ ਵਾਇਰਸ ਦੀ ਬਲੀ ਚੜ੍ਹਿਆ ਪਟਿਆਲਾ ਦਾ ਨੌਜਵਾਨ ਫੋਟੋ ਪੱਤਰਕਾਰ ਜੈਦੀਪ ਬਾਂਸਲ

ਪਟਿਆਲਾ, 24 ਅਗਸਤ (ਜਸਵਿੰਦਰ ਸੈਂਡੀ) ਕੋਰੋਨਾ ਵਾਇਰਸ ਕਾਰਨ  ਪਟਿਆਲਾ ਸ਼ਹਿਰ ਦੇ ਨੌਜਵਾਨ ਫੋਟੋ ਪੱਤਰਕਾਰ ਜੈਦੀਪ ਸਿੰਘ ਦੀ ਮੌਤ ਹੋ ਗਈ| 27 ਸਾਲਾ ਜੈਦੀਪ ਦੈਨਿਕ ਭਾਸਕਰ ਤੇ ਦੈਨਿਕ ਸਵੇਰਾ ਗਰੁੱਪ ਨਾਲ ਫੋਟੋ ਜਰਨਲਿਸਟ ਵੱਜੋਂ ਕੰਮ ਕਰਦਾ ਸੀ| ਹਾਲ ਹੀ ਵਿੱਚ ਉਸ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਸੀ| ਉਸ ਦਾ ਇਲਾਜ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਚੱਲ ਰਿਹਾ ਸੀ|
ਪ੍ਰਾਪਤ ਜਾਣਕਾਰੀ ਅਨੁਸਾਰ 17 ਅਗਸਤ ਨੂੰ ਜੈਦੀਪ ਦੀ ਰਿਪੋਰਟ ਆਈ ਤੇ 19 ਅਗਸਤ ਨੂੰ ਉਸਨੂੰ ਹਸਪਤਾਲ ਵਿੱਚ ਦਾਖਿਲ ਕੀਤਾ ਗਿਆ ਸੀ| ਉਸਦੀ ਹਾਲਤ ਖਰਾਬ ਹੋਣ ਤੇ ਉਸਨੂੰ 20 ਅਗਸਤ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਸੀ| 
ਕੋਰੋਨਾ ਨਾਲ ਜੰਗ ਲੜਦਾ ਇਹ ਯੋਧਾ 23 ਅਗਸਤ ਸ਼ਾਮ ਨੂੰ ਦਮ ਤੋੜ ਗਿਆ| ਪਰਿਵਾਰ ਤੇ ਪੱਤਰਕਾਰ ਭਾਈਚਾਰੇ ਵਿੱਚ ਜੈਦੀਪ ਸਿੰਘ ਦੀ ਮੌਤ ਨਾਲ ਸੋਗ ਦੀ ਲਹਿਰ ਹੈ| ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਵਲੋਂ ਸਰਕਾਰ ਤੋ ਮੰਗ ਕੀਤੀ ਗਈ ਹੈ ਕਿ ਫਰੰਟ ਲਾਇਨ ਤੇ ਕੰਮ ਕਰ ਰਹੇ ਕੋਰੋਨਾ ਯੋਧਿਆਂ ਵਾਂਗ ਜੈਦੀਪ ਦੇ ਪਰਿਵਾਰ ਦੀ ਵੀ ਆਰਥਿਕ ਮਦਦ ਕੀਤੀ ਜਾਵੇ|

Leave a Reply

Your email address will not be published. Required fields are marked *