ਕੋਰੋਨਾ ਵਾਇਰਸ ਬਿਮਾਰੀ ਤੋਂ ਬਚਣ ਲਈ ਯੁਵਕ ਸੇਵਾਵਾਂ ਕਲੱਬ ਖੈਰਪੁਰ ਨੇ ਲੋਕਾਂ ਨੂੰ ਕੀਤਾ ਜਾਗਰੂਕ

ਐਸ. ਏ. ਐਸ. ਨਗਰ 13 ਜੁਲਾਈ (ਸ.ਬ )ਕੋਰੋਨਾ ਵਾਇਰਸ ਤੋਂ ਬਚਣ ਲਈ ਸਰਕਾਰੀ ਕਾਲਜ ਫੇਜ਼-6 ਦੇ ਬੱਡੀ ਵਿਦਿਆਰਥੀ ਅਤੇ ਯੁਵਕ ਸੇਵਾਵਾਂ ਕਲੱਬ ਖੈਰਪੁਰ ਦੇ ਪ੍ਰਧਾਨ ਬਿਕਰਮਜੀਤ ਸਿੰਘ ਖੈਰਪੁਰ ਵਲੋਂ ਵਾਈਸ ਪ੍ਰਿੰਸੀਪਲ ਮੈਡਮ ਹਰਜੀਤ ਕੌਰ ਗੁਜਰਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਖੇਤਰਾਂ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿਕਰਮਜੀਤ ਸਿੰਘ ਖੈਰਪੁਰ ਨੇ ਦੱਸਿਆ ਕਿ ਮਿਸ਼ਨ ਫਤਿਹ ਤਹਿਤ ਕਾਲਜ ਦੇ ਪ੍ਰੋ: ਅਸ਼ੀਸ਼ ਵਾਜਪਾਈ, ਪ੍ਰੋ: ਸੁਖਵਿੰਦਰ ਸਿੰਘ, ਪ੍ਰੋ: ਅਮਨਦੀਪ ਸਿੰਘ ਦੇ ਸਹਿਯੋਗ ਨਾਲ ਜਗਤਪੁਰਾ, ਬੜਮਾਜਰਾ ਅਤੇ ਜੁਝਾਰ ਨਗਰ ਵਿਚ ਜਾ ਕੇ ਲੋਕਾਂ ਨੂੰ ਮਾਸਕ ਤੇ ਸੈਨੀਟਾਈਜ਼ਰ ਵੰਡੇ ਗਏ| ਇਸ ਮੌਕੇ ਸਰਕਾਰੀ ਕਾਲਜ਼ ਦੇ ਹੋਰ ਵੀ ਵਿਦਿਆਰਥੀ ਨਾਲ ਸਨ|

Leave a Reply

Your email address will not be published. Required fields are marked *