ਕੋਰੋਨਾ ਵਿਰੁੱਧ ਜੰਗ ਵਿੱਚ ਕੰਮ ਕਰਨ ਵਾਲੇ ਪੁਲੀਸ ਅਧਿਕਾਰੀਆਂ ਦਾ ਕੀਤਾ ਸਨਮਾ

ਖਰੜ, 27 ਜੂਨ (ਸ਼ਮਿੰਦਰ ਸਿੰਘ) ਖਰੜ ਦੇ ਵਾਰਡ ਨੰਬਰ 6 ਵਿੱਚ ਬਣੇ ਆਜ਼ਾਦ ਕੰਪਲੈਕਸ ਦੇ ਵਸਨੀਕਾਂ ਵਲੋਂ ਖਰੜ ਸਿਟੀ ਦੇ ਐਸ.ਐਚ.ਓ. ਸ੍ਰ. ਭਗਵੰਤ ਸਿੰਘ ਅਤੇ ਉਨ੍ਹਾਂ ਦੀ ਟੀਮ  ਨੂੰ ਕੋਰੋਨਾ ਮਾਹਾਂਮਾਰੀ ਦੇ ਚਲਦੇ ਵਧੀਆ ਸੇਵਾਵਾਂ ਦੇਣ ਲਈ  ਸਨਮਾਨਿਤ ਕੀਤਾ ਗਿਆ| ਇਸ ਮੌਕੇ ਭਗਵੰਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਜੇਕਰ ਕਿਸੇ ਨੂੰ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਆਉਂਦੀ ਹੈ ਤਾਂ ਉਨ੍ਹਾਂ ਕੋਲ ਆਉਣ| 
ਇਸ ਮੌਕੇ ਬੋਲਦਿਆਂ ਐਡਵੋਕੇਟ ਨਰਿੰਦਰ ਸਿੰਘ ਨੇ ਕਿਹਾ ਕਿ ਐਸ ਐਚ ਓ ਸ੍ਰ. ਭਗਵੰਤ ਸਿੰਘ ਵਲੋਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ| ਇਸਦੇ ਨਾਲ ਹੀ ਇਨ੍ਹਾਂ ਵੱਲੋਂ ਲਾਕਡਾਊਨ ਦੌਰਾਨ ਆਮ ਜਨਤਾ ਨੂੰ ਰਾਸ਼ਨ ਸਮੇਤ ਹੋਰ ਜ਼ਰੂਰੀ ਵਸਤਾਂ ਵੀ ਵੰਡੀਆਂ ਗਈਆਂ ਹਨ| ਇਸ ਮੌਕੇ ਸਥਾਨਕ ਵਸਨੀਕਾਂ ਵੱਲੋਂ ਪੁਲੀਸ ਕਰਮਚਾਰੀਆਂ ਨੂੰ ਮਾਸਕ, ਸੈਨੀਟਾਈਜ਼ਰ ਅਤੇ ਪੀ.ਪੀ.ਈ.ਕਿੱਟਾਂ ਵੰਡੀਆਂ ਗਈਆਂ ਤਾਂ ਜੋ ਉਹ  ਸੁਰੱਖਿਅਤ ਰਹਿ ਸਕਣ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਆਮ ਜਨਤਾ ਦੀ ਸੇਵਾ ਨਿਰਵਿਘਨ ਕਰਦੇ ਰਹਿਣ|
ਇਸ ਮੌਕੇ ਗੁਰਮੁਖ ਸਿੰਘ ਸਾਬਕਾ ਸੀਨੀਅਰ ਮੀਤ ਪ੍ਰਧਾਨ ਐਮ. ਸੀ.ਖਰੜ ਸ੍ਰੀ ਵਿਜੇ ਕੁਮਾਰ, ਹਰਧਵਨ ਕੁਮਾਰ ਟਾਕ, ਕਮਲ, ਰਾਜਿੰਦਰ ਅਰੋੜਾ, ਬਲਵਿੰਦਰ ਸਿੰਘ ਪਟਵਾਰੀ, ਦਵਿੰਦਰ ਸਿੰਘ ਬਰਮੀ, ਸ੍ਰ. ਪ੍ਰਭਜੋਤ ਸਿੰਘ, ਗੁਰਮੇਲ ਸਿੰਘ ਗੱਗੀ, ਹਰਭਿੰਦਰ ਸਿੰਘ, ਇੰਸਪੈਕਟਰ ਬਲਜੀਤ ਸਿੰਘ, ਕਿਸ਼ਨ ਕੁਮਾਰ, ਹਰੀਸ਼ ਸਡਾਨਾ, ਸੁਨੀਲ ਪਸਰੀਜਾ, ਮੱਖਣ ਸਿੰਘ, ਗੁਰਮੀਤ ਸਿੰਘ ਟੋਨੀ, ਨਵੀਨ ਭਾਟੀਆ ਅਤੇ ਹੋਰ ਹਾਜ਼ਿਰ ਸਨ|

Leave a Reply

Your email address will not be published. Required fields are marked *