ਕੋਰੋਨਾ ਵੈਕਸੀਨ ਲਗਾਉਣ ਤੋਂ ਬਾਅਦ ਨਾਰਵੇ ਵਿੱਚ 23 ਲੋਕਾਂ ਦੀ ਮੌਤ
ਨਵੀਂ ਦਿੱਲੀ, 16 ਜਨਵਰੀ (ਸ.ਬ.) ਭਾਰਤ ਸਮੇਤ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਨੂੰ ਰੋਕਣ ਲਈ ਵੈਕਸੀਨ ਲਗਾਈ ਜਾ ਰਹੀ ਹੈ ਪਰ ਇਸੇ ਵਿਚਾਲੇ ਨਾਰਵੇ ਵਿੱਚ ਵੈਕਸੀਨ ਦੇ ਸਾਈਡ ਇਫੈਕਟ (ਬੁਰੇ ਪ੍ਰਭਾਵ) ਤੋਂ ਬਾਅਦ 23 ਲੋਕਾਂ ਦੀ ਮੌਤ ਦੀ ਖ਼ਬਰ ਹੈ। ਇਕ ਰਿਪੋਰਟ ਮੁਤਾਬਕ ਨਾਰਵੇ ਵਿੱਚ ਫਾਈਜ਼ਰ ਦੀ ਕੋਰੋਨਾ ਵਾਇਰਸ ਵੈਕਸੀਨ ਲਗਾਉਣ ਦੇ ਕੁਝ ਸਮੇਂ ਬਾਅਦ 23 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਮੌਤਾਂ ਤੋਂ ਬਾਅਦ ਅਮਰੀਕਾ ਵਿੱਚ ਬਣੀ ਫਾਈਜ਼ਰ ਵੈਕਸੀਨ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ, ਕਿਉਂਕਿ ਨਾਰਵੇਵਿੱਚ ਲੋਕਾਂ ਨੂੰ ਜਿਹੜੀ ਵੈਕਸੀਨ ਲਗਾਈ ਗਈ ਹੈ, ਉਹ ਅਮਰੀਕਾ ਵਿੱਚ ਬਣੀ ਫਾਈਜ਼ਰ ਦੀ ਵੈਕਸੀਨ ਹੀ ਹੈ। ਨਾਰਵੇ ਦੀ ਸਰਕਾਰ ਮੁਤਾਬਕ ਟੀਕਾਕਰਨ ਤੋਂ ਬਾਅਦ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ, ਉਹ ਸਾਰੇ ਬਜ਼ੁਰਗ ਸਨ ਅਤੇ ਦੂਜੀਆਂ ਬਿਮਾਰੀਆਂ ਦੀ ਲਪੇਟ ਵਿੱਚ ਸਨ। ਮਰਨ ਵਾਲਿਆਂ ਦੀ ਉਮਰ 80 ਸਾਲ ਤੋਂ ਉੱਪਰ ਦੱਸੀ ਜਾ ਰਹੀ ਹੈ। ਫਿਲਹਾਲ ਦੇਸ਼ ਵਿੱਚ 33,000 ਲੋਕਾਂ ਨੂੰ ਵੈਕਸੀਨ ਦੀ ਪਹਿਲੀ ਖ਼ੁਰਾਕ ਮਿਲ ਚੁੱਕੀ ਹੈ।