ਕੋਲਕਾਤਾ ਦੇ ਬਾਅਦ ਬੰਗਾਲ ਦੇ ਸਿਲੀਗੁੜੀ ਵਿੱਚ ਡਿੱਗਿਆ ਨਦੀ ਉਤੇ ਬਣਿਆ ਪੁੱਲ, 3 ਦਿਨ ਵਿੱਚ ਦੂਜਾ ਹਾਦਸਾ

ਸਿਲੀਗੁੜੀ, 7 ਸਤੰਬਰ (ਸ.ਬ.) ਪੱਛਮੀ ਬੰਗਾਲ ਵਿੱਚ ਪੁੱਲਾਂ ਦੇ ਡਿੱਗਣ ਦਾ ਸਿਲਸਿਲਾ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ| ਪਹਿਲੇ ਰਾਜਧਾਨੀ ਕੋਲਕਾਤਾ ਵਿੱਚ ਪੁੱਲ ਡਿੱਗਣ ਨਾਲ ਵੱਡਾ ਹਾਦਸਾ ਹੋਇਆ ਅਤੇ ਹੁਣ ਅੱਜ ਸਿਲੀਗੁੜੀ ਵਿੱਚ ਵੀ ਨਦੀ ਉਤੇ ਬਣਿਆ ਇਕ ਪੁੱਲ ਡਿੱਗ ਗਿਆ|
ਅੱਜ ਸਿਲੀਗੁੜੀ ਵਿੱਚ ਨਦੀ ਉਤੇ ਬਣਿਆ ਪੁੱਲ ਡਿੱਗ ਗਿਆ| ਇਹ ਪੁੱਲ ਰਖਲਗੰਜ ਅਤੇ ਮਾਨਗੰਜ ਨੂੰ ਜੋੜਦਾ ਹੈ| ਹਾਦਸੇ ਦੌਰਾਨ ਪੁੱਲ ਉਤੇ ਵਾਹਨ ਦੌੜ ਰਹੇ ਸਨ| ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੁੱਲ ਡਿੱਗਣ ਨਾਲ ਗੱਡੀ ਵੀ ਉਥੇ ਫਸ ਗਈ ਹੈ|
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਵੱਡਾ ਪੁੱਲ ਹਾਦਸਾ ਹੋਇਆ ਸੀ| ਦੱਖਣੀ ਕੋਲਕਾਤਾ ਵਿੱਚ ਡਾਇਮੰਡ ਹਾਰਬਰ ਰੋਡ ਉਤੇ ਬਣਿਆ ਕਰੀਬ 50 ਸਾਲ ਪੁਰਾਣਾ ਮਾਝੇਰਹਾਟ ਪੁੱਲ ਦਾ ਇਕ ਹਿੱਸਾ ਬੀਤੀ ਸ਼ਾਮ ਨੂੰ ਢਹਿ ਗਿਆ ਸੀ| ਘਟਨਾ ਵਿੱਚ 3 ਵਿਅਕਤੀਆਂ ਦੀ ਜਾਨ ਚਲੀ ਗਈ ਸੀ ਅਤੇ ਕਈ ਲੋਕ ਅਤੇ ਵਾਹਨ ਇਸ ਦੀ ਲਪੇਟ ਵਿੱਚ ਆ ਗਏ ਸਨ| ਸਾਲ 2013 ਦੇ ਬਾਅਦ ਤੋਂ ਸ਼ਹਿਰ ਵਿੱਚ ਪੁੱਲ ਢਹਿਣ ਦੀ ਇ ਹ ਤੀਜੀ ਵੱਡੀ ਘਟਨਾ ਹੈ|

Leave a Reply

Your email address will not be published. Required fields are marked *