ਕੋਲਕਾਤਾ: ਸਿਲੰਡਰ ਧਮਾਕੇ ਤੋਂ ਬਾਅਦ ਲੱਗੀ ਭਿਆਨਕ ਅੱਗ ਨਾਲ 2 ਦੀ ਮੌਤ, 12 ਤੋਂ ਵਧ ਝੋਪੜੀਆਂ ਸੜ ਕੇ ਸੁਆਹ

ਨਵੀਂ ਦਿੱਲੀ, 17 ਦਸੰਬਰ (ਸ.ਬ.) ਉੱਤਰੀ ਕੋਲਕਾਤਾ ਵਿੱਚ ਇਕ ਝੋਪੜੀ ਬਸਤੀ ਵਿੱਚ ਅੱਗ ਲੱਗਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ| ਅੱਗ ਲੱਗਣ ਨਾਲ 12 ਝੋਪੜੀਆਂ ਸੜ ਕੇ ਸੁਆਹ ਹੋ ਗਈਆਂ| ਝੋਪੜੀਆਂ ਰੇਲਵੇ ਟਰੈਕ ਦੇ ਨੇੜੇ ਬਣੀਆਂ ਹੋਈਆਂ ਸੀ| ਕੋਲਕਾਤਾ ਦੇ ਪਾਟੀਪੁਕੁਰ ਇਲਾਕੇ ਵਿੱਚ ਰੇਲਵੇ ਟਰੈਕ ਦੇ ਨੇੜੇ ਸਥਿਤ ਝੋਪੜੀਆਂ ਵਿੱਚ ਰਾਤ ਕਰੀਬ 3 ਵਜੇ ਅੱਗ ਲੱਗ ਗਈ| ਅੱਗ ਲੱਗਣ ਦੀ ਸੂਚਨਾ ਮਿਲਗੇ ਹੀ ਫਾਇਰ ਬ੍ਰਿਗੇਡ ਨੂੰ ਮੌਕੇ ਤੇ ਭੇਜਿਆ ਗਿਆ|
ਰਾਤ ਨੂੰ ਅੱਗ ਲੱਗਣ ਦੇ ਕਾਰਨ ਉੱਥੇ ਸੌ ਰਹੇ ਲੋਕਾਂ ਵਿੱਚ ਹਫੜਾ-ਦਫੜੀ ਮਚ ਗਈ| ਲੋਕ ਜਲਦੀ-ਜਲਦੀ ਝੋਪੜੀਆਂ ਵਿੱਚੋਂ ਬਾਹਰ ਭੱਜੇ ਪਰ ਦੱਸਿਆ ਜਾ ਰਿਹਾ ਹੈ ਕਿ ਦੋ ਵਿਅਕਤੀ ਅੱਗ ਦੀਆਂ ਲਪਟਾਂ ਵਿੱਚ ਝੁਲਸ ਗਏ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ| ਉਨ੍ਹਾਂ ਦੀ ਲਾਸ਼ਾਂ ਨੂੰ ਬਾਅਦ ਵਿੱਚ ਪੁਲੀਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਬਾਹਰ ਕੱਢਿਆ| ਸਥਾਨਕ ਲੋਕਾਂ ਨੇ ਦੱਸਿਆ ਕਿ ਅੱਗ ਲੱਗਣ ਤੋਂ ਪਹਿਲਾਂ ਇਕ ਧਮਾਕੇ ਦੀ ਆਵਾਜ਼ ਸੁਣੀ ਗਈ ਸੀ ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅੱਗ ਸਿਲੰਡਰ ਧਮਾਕੇ ਦੇ ਕਾਰਨ ਲੱਗੀ ਹੈ| ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ|

Leave a Reply

Your email address will not be published. Required fields are marked *