ਕੋਲੰਬੀਆ : ਡਰਗਜ਼ ਮਾਫੀਆ ਦੇ ਹਮਲੇ ਵਿੱਚ 8 ਪੁਲੀਸ ਕਰਮਚਾਰੀਆਂ ਦੀ ਮੌਤ

ਬਗੋਟਾ, 12 ਅਪ੍ਰੈਲ (ਸ.ਬ.) ਕੋਲੰਬੀਆ ਵਿੱਚ ਸਰਕਾਰੀ ਕਰਮਚਾਰੀਆਂ ਦੇ ਕਾਫਲੇ ਨੂੰ ਸੁਰੱਖਿਆ ਦੇ ਰਹੇ ਪੁਲੀਸ ਕਰਮਾਚਰੀਆਂ ਤੇ ਦੇਸੀ ਬੰਬ ਦੇ ਹਮਲੇ ਕੀਤੇ ਗਏ| ਇਸ ਦੌਰਾਨ 8 ਪੁਲੀਸ ਕਰਮਚਾਰੀ ਮਾਰੇ ਗਏ| ਪੁਲੀਸ ਅਤੇ ਹੋਰ ਅਧਿਕਾਰੀਆਂ ਮੁਤਾਬਕ ਇਹ ਹਮਲਾ ਉਤਰੀ ਕੋਲੰਬੀਆ ਦੇ ਉਰਾਬਾ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਾਲੇ (ਡਰਗਜ਼ ਮਾਫੀਆ ) ‘ਗਲਫ ਕਲੈਨ’ ਨੇ ਕੀਤਾ ਹੈ| ਰਾਸ਼ਟਰਪਤੀ ਜੁਆਨ ਮੈਨੂਅਲ ਸਾਂਤੋਸ ਨੇ ਪੀੜਤਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ|
ਪੁਲੀਸ ਵੱਲੋਂ ਨਸ਼ਾ ਤਸਕਰੀ ਨੂੰ ਰੋਕਣ ਲਈ ਖਾਸ ਮੁਹਿੰਮ ਚਲਾਈ ਜਾ ਰਹੀ ਹੈ| ਇਸੇ ਤਹਿਤ ਉਹ ਕਈ ਥਾਵਾਂ ਤੇ ਛਾਪੇਮਾਰੀ ਕਰ ਰਹੀ ਹੈ| ਇਸੇ ਗੱਲ ਦਾ ਬਦਲਾ ਲੈਣ ਲਈ ਡਰਗਜ਼ ਮਾਫੀਏ ਵੱਲੋਂ ਪੁਲੀਸ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ| ਫਿਲਹਾਲ ਪੁਲੀਸ ਇਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੈ ਅਤੇ ਅਜੇ ਤਕ ਕੋਈ ਗ੍ਰਿਫਤਾਰੀ ਹੋਣ ਦੀ ਜਾਣਕਾਰੀ ਨਹੀਂ ਮਿਲ ਸਕੀ|

Leave a Reply

Your email address will not be published. Required fields are marked *