ਕੋਲੰਬੀਆ ਦੇ ਵਿਦਰੋਹੀ ਸੰਗਠਨ ‘ਈ.ਐਲ.ਐਨ.’ ਨੇ ਦੋ ਬੰਦੀਆਂ ਨੂੰ ਕੀਤਾ ਰਿਹਾਅ

ਬੋਗੋਟਾ, 26 ਅਪ੍ਰੈਲ, (ਸ.ਬ.) ਕੋਲੰਬੀਆ ਦੇ ਆਖ਼ਰੀ ਵਿਦਰੋਹੀ ਸਮੂਹ ‘ਨੈਸ਼ਨਲ ਲਿਬਰੇਸ਼ਨ ਆਰਮੀ’ (ਈ. ਐਲ. ਐਨ.) ਨੇ ਦੋ ਮਹੀਨੇ ਤੱਕ ਬੰਦੀ ਬਣਾਏ ਰੱਖਣ ਤੋਂ ਬਾਅਦ ਦੋ ਬੰਦਕਾਂ ਨੂੰ ਰਿਹਾਅ ਕਰ ਦਿੱਤਾ ਹੈ| ‘ਰੈਡ ਕਰਾਸ’ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਕਦਮ ਮੌਜੂਦਾ ਸ਼ਾਂਤੀ ਗੱਲਬਾਤ ਨੂੰ ਹੋਰ ਮਜਬੂਤ ਕਰਨ ਵਾਲਾ ਹੈ| ਮਨੁੱਖੀ ਅਧਿਕਾਰ ਸਮੂਹ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਮਾਰਚ ਮਹੀਨੇ ਦੇ ਮੱਧ ਵਿੱਚ ਬੰਦੀ ਬਣਾਏ ਗਏ ਬੰਦਕਾਂ ਨੂੰ ਬੀਤੇ ਦਿਨੀਂ ਉਤਰੀ-ਪੱਛਮੀ ਖੇਤਰ ਚੋਕੋ ਦੇ ਦੂਰ-ਦੁਰਾਡੇ ਇਲਾਕੇ ਵਿੱਚ ਰੈਡ ਕਰਾਸ ਦੇ ਹਵਾਲੇ ਕਰ ਦਿੱਤਾ ਗਿਆ| ਅਕਸਰ ਬੰਦਕਾਂ ਦੀ ਰਿਹਾਈ ਲਈ ਸਹਾਇਤਾ ਕਰਨ ਵਾਲੇ ਸੰਗਠਨ ‘ਕੈਥੋਲਿਕ ਆਰਚਬਿਸ਼ਪ ਡਾਯਰਿਯੋ ਮੋਨਸੇਲਵ’ ਨੇ ਆਪਣੇ ਟਵੀਟ ਵਿੱਚ ਦੱਸਿਆ ਕਿ ਬੰਦਕਾਂ ਦੀ ਪਛਾਣ ਫਰੇਡੀ ਅਲੈਕਜ਼ੈਂਡਰ ਸ਼ਵੇਰਾ ਅਤੇ ਲੇਏਡੋ ਵਿਵਆਨਾ ਬੈਟਨਕੋਰਟ ਦੇ ਰੂਪ ਵਿੱਚ ਹੋਈ ਹੈ| ‘ਰੈਡ ਕਰਾਸ’ ਨੇ ਦੱਸਿਆ ਕਿ ਬੰਦੀਆਂ ਨੂੰ ਛੱਡਣ ਸੰਬੰਧੀ ਸਮਝੌਤਾ ਇਕਵਾਡੋਰ ਦੇ ਕਵੀਟੋ ਵਿੱਚ ਹੋਇਆ, ਜਿੱਥੇ ਫਰਵਰੀ ਮਹੀਨੇ ਤੋਂ ਸਰਕਾਰ ਅਤੇ ‘ਈ.ਐਲ.ਐਨ.’ ਵਿਚਾਲੇ ਪਿਛਲੇ ਸਾਲ ‘ਰੇਵੋਲੁਸ਼ਨਰੀ ਫੋਰਸੇਜ਼ ਆਰਮਡ ਆਫ ਕੋਲੰਬੀਆ’ (ਐਫ.ਏ.ਆਰ.ਸੀ.) ਨਾਲ ਹੋਏ ਇਤਿਹਾਸਕ ਸ਼ਾਂਤੀ ਸਮਝੌਤੇ ਨੂੰ ਦੁਹਰਾਉਣ ਲਈ ਗੱਲਬਾਤ ਜਾਰੀ ਹੈ|

Leave a Reply

Your email address will not be published. Required fields are marked *