ਕੋਲੰਬੀਆ ਵਿੱਚ ਬੱਸ ਖੱਡ ਵਿੱਚ ਡਿੱਗੀ, 14 ਦੀ ਮੌਤ, ਕਈ ਜ਼ਖਮੀ

ਬਗੋਟਾ, 20 ਨਵੰਬਰ (ਸ.ਬ.) ਪੇਂਡੂ ਉਤਰੀ-ਪੱਛਮੀ ਕੋਲੰਬੀਆ ਵਿੱਚ ਇਕ ਬੱਸ ਦੇ ਖੱਡ ਵਿੱਚ ਡਿੱਗਣ ਨਾਲ 14 ਲੋਕਾਂ ਦੀ ਮੌਤ ਹੋ ਗਈ ਅਤੇ 35 ਹੋਰ ਜ਼ਖਮੀ ਹੋ ਗਏ| ਸਬਾਨਲਾਰਗਾ ਦੇ ਮੇਅਰ ਸੀਸਰ ਕੁਆਦਰੋਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੱਸ ਡਰਾਈਵਰ ਬਾਈਕ ਸਵਾਰ ਨਾਲ ਟੱਕਰ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਕਾਰਨ ਬੱਸ ਸੜਕ ਤੇ ਫਿਸਲ ਗਈ| ਜ਼ਖਮੀਆਂ ਦੇ ਜ਼ਿਆਦਾ ਗਿਣਤੀ ਵਿੱਚ ਹੋਣ ਕਾਰਨ ਸਬਾਨਲਾਰਗਾ ਹਸਪਤਾਲ ਤੋਂ ਪੀੜਤਾਵਾਂ ਨੂੰ ਇਲਾਜ ਲਈ ਨੇੜੇ ਲੱਗਦੇ ਸ਼ਹਿਰ ਲਿਜਾਇਆ ਗਿਆ ਹੈ| ਕੁਆਦਰੋਸ ਨੇ ਦੱਸਿਆ ਕਿ ਇੱਥੇ ਠੰਡ ਵੀ ਜਾਰੀ ਹੈ ਅਤੇ ਭਾਰੀ ਮੀਂਹ ਵੀ ਪੈ ਰਿਹਾ ਹੈ| ਉਨ੍ਹਾਂ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਬੱਸ ਵਿਚ ਕਿੰਨੇ ਲੋਕ ਸਵਾਰ ਸਨ ਪਰ ਸਾਨੂੰ ਇਹ ਪਤਾ ਹੈ ਕਿ ਬੱਸ ਵਿਚ ਜ਼ਿਆਦਾ ਗਿਣਤੀ ਵਿੱਚ ਲੋਕ ਸਵਾਰ ਸਨ|

Leave a Reply

Your email address will not be published. Required fields are marked *