ਕੋਲੰਬੀਆ ਵਿੱਚ ਵੇਸਵਾਪੁਣੇ ਦੀ ਸ਼ਿਕਾਰ 49 ਔਰਤਾਂ ਨੂੰ ਬਚਾਇਆ ਗਿਆ

ਬੋਗੋਟਾ, 21 ਅਗਸਤ (ਸ.ਬ.) ਕੋਲੰਬੀਆ ਦੇ ਇਕ ਨਾਈਟ ਕਲੱਬ ਵਿਚ ਵੇਸਵਾਪੁਣੇ ਵਿਚ ਧਕੇਲੀਆਂ ਗਈਆਂ ਕਰੀਬ 50 ਔਰਤਾਂ ਨੂੰ ਸੈਰ-ਸਪਾਟਾ ਹੌਟਸਪੌਟ ਕਾਰਟਾਜੋਨਾ ਤੋਂ ਬਚਾਇਆ ਗਿਆ ਹੈ| ਕੋਲੰਬੀਆ ਦੇ ਸਰਕਾਰੀ ਵਕੀਲਾਂ ਨੇ ਦੱਸਿਆ ਕਿ ਇਨ੍ਹਾਂ ਵਿਚੋਂ 26 ਕੋਲੰਬੀਆਈ ਅਤੇ 23 ਵੈਨੇਜ਼ੁਏਲਾ ਦੀਆਂ ਔਰਤਾਂ ਹਨ| ਇਨ੍ਹਾਂ ਨੂੰ ਕਥਿਤ ਤੌਰ ਉਤੇ ਜ਼ਬਰਦਸਤੀ ਵੇਸਵਾਪੁਣੇ ਵਿਚ ਧਕੇਲਿਆ ਗਿਆ ਸੀ|
ਅਟਾਰਨੀ ਜਨਰਲ ਮਾਰੀਓ ਗੋਮੇਕਾ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਇਨ੍ਹਾਂ ਔਰਤਾਂ ਨੂੰ ਝੂਠੇ ਵਾਅਦੇ ਕਰਕੇ ਇੱਥੇ ਲਿਆਂਦਾ ਗਿਆ ਅਤੇ ਫਿਰ ਖਤਰਨਾਕ ਹਾਲਾਤਾਂ ਵਿਚ ਬੰਦੀ ਬਣਾ ਕੇ ਰੱਖਿਆ ਗਿਆ| ਇਸ ਕੰਮ ਵਿਚ ਦਲਾਲਾਂ ਦਾ ਵੱਡਾ ਨੈਟਵਰਕ ਲੱਗਿਆ ਹੋਇਆ ਹੈ ਅਤੇ ਉਨ੍ਹਾਂ ਨੇ ਪੀੜਤਾਂ ਦੇ ਪਾਸਪੋਰਟ ਅਤੇ ਪਛਾਣ ਪੱਤਰ ਆਪਣੇ ਕੋਲ ਰੱਖ ਲਏ ਸਨ| ਔਰਤਾਂ ਨੂੰ ਬਚਾਉਣ ਦੀ ਮੁਹਿੰਮ ‘ਅਭਿਯਾਨ ਵੇਸਟਾ’ ਕੁਝ ਹਫਤੇ ਪਹਿਲਾਂ ਸ਼ੁਰੂ ਕੀਤੀ ਗਈ ਸੀ ਅਤੇ ਇਸ ਸੰਬੰਧ ਵਿਚ ਬੀਤੇ ਮਹੀਨੇ 18 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ|

Leave a Reply

Your email address will not be published. Required fields are marked *