ਕੋਲੰਬੀਆ ਵਿੱਚ 150 ਸੈਲਾਨੀਆਂ ਨੂੰ ਲਿਜਾ ਰਹੀ ਕਿਸ਼ਤੀ ਡੁੱਬੀ

ਕੋਲੰਬੀਆ, 26 ਜੂਨ (ਸ.ਬ.)  ਉਤਰੀ ਪੱਛਮੀ ਕੋਲੰਬੀਆ ਵਿੱਚ ਇਕ ਵੱਡੀ ਕਿਸ਼ਤੀ ਡੁੱਬ ਗਈ, ਜਿਸ ਵਿੱਚ ਕਰੀਬ 150 ਸੈਲਾਨੀ ਸਵਾਰ ਸਨ| ਇਹ ਕਿਸ਼ਤੀ ਮੇਡੇਲਿਨ ਤੋਂ ਕਰੀਬ 45 ਕਿਲੋਮੀਟਰ ਦੂਰ ਗੁਆਟੇਪ ਕਸਬੇ ਦੇ ਪੇਨੋਲ ਨਦੀਂ ਵਿੱਚ ਡੁੱਬੀ ਹੈ| ਜਾਣਕਾਰੀ ਮੁਤਾਬਕ ਹਾਲੇ ਤਕ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਹੋਇਆ ਹੈ ਜਾਂ ਨਹੀਂ, ਨਾਲ ਹੀ ਇਸ ਗੱਲ ਦਾ ਵੀ ਪਤਾ ਨਹੀਂ ਲੱਗ ਸਕਿਆ ਹੈ ਕਿ ਕਿਸ਼ਤੀ ਵਿੱਚ ਸਵਾਰ ਸੈਲਾਨੀ ਕਿਸ ਦੇਸ਼ ਦੇ ਹਨ| ਰਾਹਤ ਅਤੇ ਬਚਾਅ ਕਾਰਜ ਜਾਰੀ ਹੈ ਜਿਸ ਵਿੱਚ ਹਵਾਈ ਫੌਜ ਦੇ ਹੈਲੀਕਾਪਟਰ ਦੀ ਵੀ ਮਦਦ ਲਈ ਜਾ ਰਹੀ ਹੈ|

Leave a Reply

Your email address will not be published. Required fields are marked *