ਕੋਵਿਡ ਦੇ ਦੌਰਾਨ ਕਿਸ ਹੱਦ ਤਕ ਕਾਮਯਾਬ ਹੋਵੇਗੀ ਨੀਟ ਅਤੇ ਜੇਈਈ ਦੀਆਂ ਪ੍ਰੀਖਿਆਵਾਂ ਆਯੋਜਿਤ ਕਰਨ ਦੀ ਤਿਆਰੀ

ਸਤੰਬਰ ਮਹੀਨੇ ਵਿੱਚ ਪ੍ਰਸਤਾਵਿਤ ਨੀਟ ਅਤੇ ਜੇਈਈ ਦੀਆਂ ਪ੍ਰੀਖਿਆਵਾਂ ਆਪਣੇ-ਆਪਣੇ ਨਿਰਧਾਰਿਤ ਸਮੇਂ ਤੇ ਹੀ ਹੋਣਗੀਆਂ| ਸੁਪਰੀਮ ਕੋਰਟ ਨੇ ਇਹ ਵਿਵਸਥਾ ਕੀਤੀ ਹੈ| ਸੁਪਰੀਮ ਕੋਰਟ ਦਾ ਇਹ ਫੈਸਲਾ ਪੂਰੀ ਤਰ੍ਹਾਂ ਨਿਆਸੰਗਤ ਅਤੇ ਵਿਵੇਕਪੂਰਣ ਹੈ, ਜਿਸਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ| 11 ਵੱਖ-ਵੱਖ ਰਾਜਾਂ ਦੇ 11 ਵਿਦਿਆਰਥੀਆਂ ਨੇ ਕੋਵਿਡ-19 ਮਾਹਾਂਮਾਰੀ ਦੇ ਕਾਰਨ ਨੀਟ ਅਤੇ ਜੇਈਈ ਪ੍ਰੀਖਿਆ ਮੁਲਤਵੀ ਕਰਨ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਰਜ ਕੀਤੀ ਸੀ, ਜਿਸਨੂੰ ਸੁਪਰੀਮ ਕੋਰਟ ਨੇ ਖਾਰਿਜ ਕਰ ਦਿੱਤਾ|  ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜਿੰਦਗੀ ਰੁਕਦੀ ਨਹੀਂ ਹੈ| ਵਿਸ਼ਵ ਮਾਹਾਂਮਾਰੀ ਕੋਵਿਡ-19 ਦੇ ਨਾਲ ਜੀਵਨ ਵੀ ਅੱਗੇ ਵੱਧਦਾ ਰਹੇਗਾ| ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਇਹ ਲੱਗਦਾ ਹੈ ਕਿ ਮਨੁੱਖ ਦਾ ਜੀਵਨ ਇੱਕ ਆਜਾਦ ਪ੍ਰਕ੍ਰਿਆ ਹੈ ਅਤੇ ਇਹ ਬਿਨਾਂ ਰੁਕਾਵਟ ਅੱਗੇ ਵੱਧਦਾ ਰਹਿੰਦਾ ਹੈ| ਅਸਲੀ ਅਰਥਾਂ ਵਿੱਚ ਜੀਵਨ ਦੀ ਇਹੀ ਸੱਚਾਈ ਹੈ ਜਿਸਦੇ ਨਾਲ ਕੋਈ ਵੀ ਵਿਵੇਕਵਾਨ ਪ੍ਰਾਣੀ ਅਸਹਿਮਤ ਨਹੀਂ ਹੋ ਸਕਦਾ| ਹਾਲਾਂਕਿ ਮਨੁੱਖ ਦੇ ਜੀਵਨ ਵਿੱਚ ਕਈ ਰੁਕਾਵਟਾਂ ਆਉਂਦੀਆਂ ਹਨ, ਪ੍ਰੇਸ਼ਾਨੀਆਂ ਆਉਂਦੀਆਂ ਹਨ, ਵੱਡੀਆਂ-ਵੱਡੀਆਂ ਪ੍ਰੇਸ਼ਾਨੀਆਂ ਅਤੇ ਸੱਮਸਿਆਵਾਂ ਆਉਂਦੀਆਂ ਰਹਿੰਦੀਆਂ ਹਨ ਜੋ ਮਨੁੱਖ ਭਾਈਚਾਰੇ ਨੂੰ ਦੁੱਖੀ ਵੀ ਕਰਦੀਆਂ ਹਨ| ਮਨੁੱਖੀ ਜੀਵਨ ਦੀ ਸੰਪੂਰਣ ਵਿਕਾਸ ਯਾਤਰਾ ਵਿੱਚ ਕੋਵਿਡ-19 ਤੋਂ ਵੀ ਜ਼ਿਆਦਾ ਵੱਡੇ ਸੰਕਟ ਆਏ ਹਨ|  ਇਹ ਵੀ ਸੱਚ ਹੈ ਕਿ ਮਨੁੱਖ ਇਨ੍ਹਾਂ ਸੰਕਟਾਂ ਅਤੇ ਕੁਦਰਤੀ ਆਫਤਾਂ ਅਤੇ ਮਾਹਾਂਮਾਰੀਆਂ ਤੋਂ ਡਰਦਾ ਵੀ ਹੈ ਪਰ ਉਨ੍ਹਾਂ ਦਾ ਹਿੰਮਤ ਅਤੇ ਬਹਾਦਰੀ  ਦੇ ਨਾਲ ਮੁਕਾਬਲਾ ਕਰਦੇ ਹੋਏ ਅੱਗੇ ਵੀ ਵੱਧਦਾ ਹੈ| ਇਸ ਸਮੇਂ ਪੂਰੀ ਦੁਨੀਆ ਦੇ ਲੋਕਾਂ ਵਿੱਚ ਕੋਵਿਡ-19 ਦਾ ਖੌਫ ਕਾਇਮ ਹੈ ਪਰ ਹੌਲੀ-ਹੌਲੀ ਲੋਕ ਇਸ ਖੌਫ ਤੋਂ ਬਾਹਰ ਨਿਕਲ ਰਹੇ ਹਨ| ਜੀਵਨ ਪਟੜੀ ਤੇ ਪਰਤ ਰਿਹਾ ਹੈ| ਕਾਰਖਾਨੇ ਖੁੱਲਣ ਲੱਗੇ ਹਨ| ਉਦਯੋਗਿਕ ਅਤੇ ਵਪਾਰਕ ਗਤੀਵਿਧੀਆਂ ਸ਼ੁਰੂ ਹੋ ਰਹੀਆਂ ਹਨ| ਬਾਜ਼ਾਰਾਂ ਦੀ ਰੌਣਕ ਵਾਪਿਸ ਪਰਤ ਰਹੀ ਹੈ| ਲੋਕ ਸਾਵਧਾਨੀ ਨਾਲ ਆਪਣੇ ਰੋਜਗਾਰ-ਧੰਦਿਆਂ ਵਿੱਚ ਜੁਟਣ ਲੱਗੇ ਹਨ| ਇਸ ਤਰ੍ਹਾਂ ਕੋਵਿਡ-19 ਦੇ ਨਾਲ ਜੀਵਨ ਜੀਊਣ ਦੀ ਆਦਤ ਪਾ ਰਹੇ ਹਨ| ਅਜਿਹੀ ਹਾਲਤ ਵਿੱਚ ਨੀਟ ਅਤੇ ਜੇਈਈ ਦੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰਣਾ ਨਕਾਰਾਤਮਕ             ਹੋਵੇਗਾ| ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਉਨ੍ਹਾਂ ਪ੍ਰੀਖਿਆਵਾਂ ਨੂੰ ਟਾਲਣ ਨਾਲ ਵਿਦਿਆਰਥੀਆਂ ਦਾ ਨਾ ਸਿਰਫ ਅਕਾਦਮਿਕ ਸਾਲ ਬਰਬਾਦ ਹੋਵੇਗਾ ਸਗੋਂ ਦੇਸ਼ ਦਾ ਵੀ ਨੁਕਸਾਨ ਹੋਵੇਗਾ| ਇਨ੍ਹਾਂ ਪ੍ਰੀਖਿਆਵਾਂ ਨੂੰ ਆਯੋਜਿਤ ਕਰਣ ਵਾਲੀਆਂ ਏਜੰਸੀਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕੋਵਿਡ-19 ਤੋਂ ਬਚਾਅ ਕਰਣ ਦੀਆਂ ਸਾਰੀਆਂ ਸਾਵਧਾਨੀਆਂ ਵਰਤਦੇ ਹੋਏ ਪ੍ਰੀਖਿਆਵਾਂ ਆਯੋਜਿਤ ਕਰਨ| ਇਸ ਲਈ ਕੋਵਿਡ-19 ਦਾ ਬੇਲੌੜਾ ਡਰ ਪੈਦਾ ਕਰਣ ਦੀ ਲੋੜ ਨਹੀਂ ਹੈ ਕਿਉਂਕਿ ਮਨੁੱਖ ਇਸ ਮਾਹਾਂਮਾਰੀ ਦੇ ਨਾਲ ਜਿਊਣ ਦੀ ਕਲਾ ਸਿੱਖਣ ਦਾ ਆਦੀ ਹੋ ਰਿਹਾ ਹੈ|
ਮੋਹਿਤ ਆਹੂਜਾ

Leave a Reply

Your email address will not be published. Required fields are marked *