ਕੋਵਿਡ ਦੇ 25 ਨਵੇਂ ਪਾਜੇਟਿਵ ਮਰੀਜ਼ ਆਏ ਸਾਹਮਣੇ, ਇਕ ਮਰੀਜ ਦੀ ਹੋਈ ਮੌਤ

ਐਸ.ਏ.ਐਸ ਨਗਰ, 9 ਫਰਵਰੀ (ਸ.ਬ.) ਜ਼ਿਲ੍ਹੇ ਵਿੱਚ ਅੱਜ ਕੋਵਿਡਿ ਦੇ 25 ਨਵੇਂ ਪਾਜੇਟਿਵ ਕੇਸ ਸਾਹਮਣੇ ਆਏ ਹਨ ਜਦੋਂਕਿ ਕੋਵਿਡ ਦੇ ਇਕ ਮਰੀਜ ਦੀ ਮੌਤ ਹੋਈ ਹੈ। ਜਿਲ੍ਹੇ ਵਿੱਚ ਅੱਜ ਕੋਵਿਡ-19 ਦੇ 39 ਮਰੀਜ਼ ਠੀਕ ਹੋਏ ਹਨ।

ਡਿਪਟੀ ਕਮਿਸ਼ਨਰ ਸ੍ਰੀ ਗਰੀਸ਼ ਦਿਆਲਨ ਨੇ ਕੋਵਿਡ ਸਬੰਧੀ ਤਾਜ਼ਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਪਾਜੇਟਿਵ ਕੇਸਾਂ ਵਿਚ ਢਕੌਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 2 ਕੇਸ, ਘੜੂੰਆਂ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 5 ਕੇਸ, ਖਰੜ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 2 ਕੇਸ, ਮੁਹਾਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 16 ਕੇਸ ਸ਼ਾਮਲ ਹਨ।

ਉਹਨਾਂ ਦੱਸਿਆ ਕਿ ਜਿਲ੍ਹੇ ਵਿੱਚ ਹੁਣ ਤੱਕ ਕੋਵਿਡ -19 ਦੇ ਕੁਲ 19662 ਪਾਜੇਟਿਵ ਕੇਸ ਮਿਲੇ ਹਨ ਜਿਨ੍ਹਾਂ ਵਿੱਚੋਂ 1880 ਮਰੀਜ਼ ਠੀਕ ਹੋ ਗਏ ਅਤੇ 398 ਕੇਸ ਐਕਟਿਵ ਹਨ, ਜਦੋਂਕਿ 374 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

Leave a Reply

Your email address will not be published. Required fields are marked *