ਕੋਵਿਡ ਸੰਕਟ ਦੌਰਾਨ ਲੋੜਵੰਦਾਂ ਦੀ ਮਦਦ ਲਈ ਲੰਗਰ ਭੇਜਣ ਅਤੇ ਕੋਰੋਨਾ ਵਾਰੀਅਰ ਦੀ ਮਦਦ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ

ਐਸ.ਏ.ਐਸ.ਨਗਰ, 13 ਅਗਸਤ (ਸ.ਬ.) ਗੁਰਦੁਆਰਾ ਸਾਚਾ ਧੰਨ ਸਾਹਿਬ ਫੇਜ਼ 3ਬੀ1 ਦੇ ਪ੍ਰੰਬਧਕਾਂ ਵਲੋਂ ਕੋਰੋਨਾ ਕਾਲ ਦੌਰਾਨ ਲੋੜਵੰਦਾਂ ਦੀ ਮਦਦ ਲਈ ਲੰਗਰ ਤਿਆਰ ਕਰਕੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ           ਭੇਜਣ ਲਈ ਨਗਰ ਨਿਗਮ ਦੇ ਏ. ਡੀ. ਸੀ. ਸ੍ਰੀ ਕਮਲ ਕੁਮਾਰ ਗਰਗ ਵਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ              ਕਮੇਟੀ ਦੇ ਪ੍ਰੱਧਾਨ ਸ੍ਰ. ਪਰਮਜੀਤ ਸਿੰਘ ਅਤੇ ਹੋਰਨਾਂ ਅਹੁਦੇਦਾਰਾਂ ਨੂੰ           ਸਰਟੀਫਿਕੇਟ ਅਤੇ ਮੰਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ| 
ਇਸ ਸੰਬਧੀ ਜਾਣਕਾਰੀ ਦਿੰਦਿਆਂ ਸ੍ਰ. ਪਰਮਜੀਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਲੋਂ ਕੋਰੋਨਾ ਮਹਾਂਮਾਰੀ ਕਾਰਨ ਲੱਗੇ ਕਰਫਿਊ ਅਤੇ ਲਾਕਡਾਊਨ ਦੇ ਸਮੇਂ ਦੌਰਾਨ ਲੋੜਵੰਦਾਂ ਦੀ ਮਦਦ ਕਰਨ ਲਈ ਲੰਗਰ ਤਿਆਰ ਕਰਕੇ ਵੱਖ ਵੱਖ ਇਲਾਕਿਆਂ ਵਿੱਚ ਭੇਜਿਆ ਜਾਂਦਾ ਸੀ| ਉਹਨਾਂ ਦੱਸਿਆ ਕਿ ਇਸ ਦੌਰਾਨ ਨਗਰ ਨਿਗਮ ਦੇ ਐਸ. ਡੀ.ਓ. ਹਰਪ੍ਰੀਤ ਸਿੰਘ ਅਤੇ ਹੋਰ ਅਧਿਕਾਰੀਆਂ ਵਲੋਂ ਲੋੜਵੰਦਾਂ ਦੀ ਮਦਦ ਲਈ ਇੱਥੋਂ ਲੰਗਰ ਲਿਜਾ ਕੇ ਵੰਡਿਆ ਜਾਂਦਾ ਸੀ| 
ਇਸ ਮੌਕੇ ਉਨਾਂ ਦੇ ਨਾਲ ਸ੍ਰ. ਦੀਪ ਸਿੰਘ, ਗੁਰਦੁਆਰਾ ਸਾਹਿਬ ਦੇ           ਲਾਇਬ੍ਰੇਰੀਅਨ ਸ੍ਰ. ਚਰਨ ਸਿੰਘ ਅਤੇ  ਗਗਨਦੀਪ ਸਿੰਘ ਲਾਂਗਰੀ ਵੀ ਮੌਜੂਦ ਸਨ| 
ਇਸ ਦੌਰਾਨ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਕਮਲ ਕੁਮਾਰ ਗਰਗ ਵਲੋਂ ਮੁਹਾਲੀ ਸੀਨੀਅਰ ਸਿਟੀਜਨ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਿੰਸੀਪਲ ਸਵਰਨ ਚੌਧਰੀ, ਜਨਰਲ ਸਕੱਤਰ  ਸ਼੍ਰੀ ਸੁਖਵਿੰਦਰ ਸਿੰਘ ਬੇਦੀ, ਮੁੱਖ ਕਨਵੀਨਰ ਸ਼੍ਰੀ ਰਵਜੋਤ ਸਿੰਘ, ਵਿੱਤ ਸਕੱਤਰ ਸ਼੍ਰੀ ਮਨਜੀਤ ਸਿੰਘ ਸਾਹਨੀ ਅਤੇ ਸ਼੍ਰੀ ਹਰਿੰਦਰ ਪਾਲ ਸਿੰਘ ਹੈਰੀ ਸਕੱਤਰ  ਲੋਕ ਸੰਪਰਕ ਨੂੰ ਕੋਵਿਡ-19 ਦੇ ਯੋਧਿਆਂ ਅਤੇ ਐਮ. ਸੀ. ਸਫਾਈ ਕਰਮਚਾਰੀਆਂ ਦੀ ਸਹਾਇਤਾ ਕਰਨ  ਕਰਕੇ ਉਨ੍ਹਾਂ ਨੂੰ ਯਾਦਗਾਰੀ ਚਿੰਨ ਅਤੇ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ|

Leave a Reply

Your email address will not be published. Required fields are marked *