ਕੋਵਿਡ 19 : ਜ਼ਿਲ੍ਹੇ ਵਿੱਚ 27 ਨਵੇਂ ਪਾਜਿਟਿਵ ਕੇਸ ਆਏ ਸਾਹਮਣੇ, 11 ਮਰੀਜ਼ ਹੋਏ ਠੀਕ

ਐਸ ਏ ਐਸ ਨਗਰ, 29 ਜੁਲਾਈ (ਸ.ਬ.) ਐਸ ਏ ਐਸ ਨਗਰ ਜ਼ਿਲ੍ਹੇ ਵਿਚ ਅੱਜ ਕੋਰੋਨਾ ਦੇ 27 ਪਾਜਿਟਿਵ ਕੇਸ ਸਾਹਮਣੇ ਆਏ ਹਨ ਜਿਸ ਨਾਲ ਜ਼ਿਲ੍ਹੇ ਵਿੱਚ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 798 ਹੋ ਗਈ ਹੈ| ਇਸ ਦੌਰਾਨ 11 ਮਰੀਜ਼ ਠੀਕ ਵੀ ਹੋਏ ਹਨ| 
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਮੁਹਾਲੀ ਡਾ. ਮਨਜੀਤ ਸਿੰਘ ਨੇ  ਦੱਸਿਆ ਕਿ  ਅੱਜ ਸਨਾਖਤ ਹੋਏ ਨਵੇਂ ਕੇਸਾਂ ਵਿੱਚ ਖਰੜ ਤੋਂ 36 ਸਾਲਾ ਪੁਰਸ਼, ਨਯਾਗਾਓਂ ਤੋਂ 73 ਸਾਲਾ ਮਹਿਲਾ, ਭਾਂਖਰਪੁਰ ਤੋਂ 25 ਸਾਲਾ ਪੁਰਸ਼, ਫੇਜ਼ 1 ਮੁਹਾਲੀ ਤੋਂ 53 ਸਾਲਾ ਪੁਰਸ਼, ਸੈਕਟਰ 70 ਤੋਂ 22 ਸਾਲਾ ਪੁਰਸ਼, ਸੈਕਟਰ 75 ਤੋਂ 37 ਸਾਲਾ ਪੁਰਸ਼, ਪਾਮ ਮਿਡੋਸ ਖਰੜ ਤੋਂ 31 ਸਾਲਾ ਪੁਰਸ਼, ਬਲੌਂਗੀ ਤੋਂ 34 ਸਾਲਾ ਮਹਿਲਾ, ਤਰੌਲੀ ਤੋਂ 31 ਸਾਲਾ ਪੁਰਸ਼, ਸੈਕਟਰ 82 ਮੁਹਾਲੀ ਤੋਂ 26 ਸਾਲਾ ਪੁਰਸ਼, ਫੇਜ਼ 8 ਤੋਂ 48 ਸਾਲਾ ਪੁਰਸ਼, ਫੇਜ਼ 3ਬੀ1 ਤੋਂ 55 ਸਾਲਾ ਪੁਰਸ਼, ਢਕੌਲੀ ਤੋਂ 50, 42, 16 ਸਾਲਾ ਮਹਿਲਾਵਾਂ ਤੇ 19, 21, 19 ਸਾਲਾ ਪੁਰਸ਼, ਜ਼ੀਰਕਪੁਰ ਤੋਂ 31 ਸਾਲਾ ਮਹਿਲਾ, ਬਲਟਾਣਾ ਤੋਂ 3, 32 ਸਾਲਾ ਮਹਿਲਾ ਤੇ 30 ਸਾਲਾ ਪੁਰਸ਼,                        ਡੇਰਾਬੱਸੀ ਤੋਂ 22 ਸਾਲਾ ਪੁਰਸ਼ ਤੇ 38 ਸਾਲਾ ਮਹਿਲਾ, ਰਤੌਲੀ ਤੋਂ 30 ਸਾਲਾ ਪੁਰਸ਼ ਅਤੇ ਐਸਬੀਐਸ ਡੇਰਾਬੱਸੀ ਤੋਂ 66 ਸਾਲਾ ਪੁਰਸ਼ ਤੇ 61 ਸਾਲਾ ਮਹਿਲਾ ਸ਼ਾਮਲ ਹੈ|
ਉਹਨਾਂ ਦੱਸਿਆ ਕਿ ਠੀਕ ਹੋਏ ਮਰੀਜਾਂ ਵਿਚ ਸੈਕਟਰ 66 ਮੁਹਾਲੀ ਤੋਂ 22 ਸਾਲਾ ਪੁਰਸ਼, ਖਰੜ ਤੋਂ 46 ਸਾਲਾ ਮਹਿਲਾ, 47 ਸਾਲਾ ਪੁਰਸ਼, ਮੁਹਾਲੀ ਤੋਂ 21 ਸਾਲਾ ਪੁਰਸ਼, ਰਾਮਪੁਰ ਦਾਊਂ ਤੋ 41 ਸਾਲਾ ਪੁਰਸ਼, ਸੈਕਟਰ 68 ਮੁਹਾਲੀ ਤੋਂ 20 ਸਾਲਾ ਮਹਿਲਾ, ਪਾਮ ਸਿਟੀ ਮੁਹਾਲੀ ਤੋਂ 49 ਸਾਲਾ ਪੁਰਸ਼ ਤੇ 20, 17 ਸਾਲਾ ਮਹਿਲਾਵਾਂ, ਖਰੜ ਤੋਂ 30 ਸਾਲਾ ਪੁਰਸ਼ ਅਤੇ ਘੜੂੰਆਂ ਤੋਂ 27 ਸਾਲਾ ਪੁਰਸ਼ ਸ਼ਾਮਲ ਹੈ|
ਉਹਨਾਂ ਦੱਸਿਆ ਕਿ ਇਸ ਵੇਲੇ ਜਿਲ੍ਹੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ 303 ਹੈ ਜਦੋਂਕਿ 481 ਮਰੀਜ ਠੀਕ ਹੋ ਚੁੱਕੇ ਹਨ ਅਤੇ 14 ਮਰੀਜਾਂ ਦੀ ਮੌਤ ਹੋ ਚੁੱਕੀ ਹੈ|

Leave a Reply

Your email address will not be published. Required fields are marked *