ਕੋਵਿਡ 19 : ਜ਼ਿਲ੍ਹੇ ਵਿੱਚ 47 ਨਵੇਂ ਪਾਜਿਟਿਵ ਕੇਸ ਆਏ ਸਾਹਮਣੇ, 11 ਮਰੀਜ਼ ਹੋਏ ਠੀਕ

ਐਸ.ਏ.ਐਸ.ਨਗਰ, 6 ਅਗਸਤ  (ਸ.ਬ.) ਜ਼ਿਲ੍ਹੇ ਵਿਚ ਅੱਜ ਕੋਵਿਡ-19 ਦੇ 47 ਪਾਜਿਟਿਵ ਨਵੇਂ ਕੇਸ ਸਾਹਮਣੇ ਆਏ ਹਨ ਜਦੋਂਕਿ 11 ਮਰੀਜ਼ ਠੀਕ ਹੋ ਗਏ ਹਨ| ਇਸ ਨਾਲ  ਜਿਲ੍ਹੇ ਵਿੱਚ ਹੁਣ ਤੱਕ ਦਰਜ ਹੋਏ ਕੇਸਾਂ ਦੀ ਗਿਣਤੀ 1098 ਤੇ ਪਹੁੰਚ ਗਈ ਹੈ| ਇਹਨਾਂ ਵਿੱਚੋਂ600 ਮਰੀਜ ਠੀਕ ਹੋ ਚੁੱਕੇ ਹਨ ਜਦੋਂਕਿ 481 ਐਕਟਿਵ ਹਨ ਅਤੇ 17 ਮਰੀਜਾਂ ਦੀ ਮੌਤ ਹੋ ਚੁੱਕੀ ਹੈ|  
ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਕੇਸਾਂ ਵਿੱਚ ਸੈਕਟਰ 74 ਤੋਂ 45 ਸਾਲਾ ਪੁਰਸ਼, ਜੀਰਕਪੁਰ ਤੋਂ 46 ਸਾਲਾ ਮਹਿਲਾ, ਓਮੈਕਸ ਗਰੀਨ ਲਾਲੜੂ ਤੋਂ 38 ਸਾਲਾ ਪੁਰਸ਼, ਮਟੌਰ ਤੋਂ 42 ਸਾਲਾ ਮਹਿਲਾ, ਸੈਕਟਰ 68 ਤੋਂ 28 ਸਾਲਾ ਮਹਿਲਾ, ਦਾਉਂ ਤੋਂ 40 ਸਾਲਾ ਪੁਰਸ਼, ਗੌਸਲਾਂ ਤੋਂ 38 ਸਾਲਾ ਮਹਿਲਾ, ਮੁੰਡੀ ਖਰੜ ਤੋਂ  28 ਸਾਲਾ ਪੁਰਸ਼, ਪੀਰਮੁੱਛਾਲਾ ਤੋਂ 44 ਸਾਲਾ ਪੁਰਸ਼, ਸੈਕਟਰ 71 ਤੋਂ 42 ਸਾਲਾ ਮਹਿਲਾ,ਖਰੜ ਤੋਂ 47 ਸਾਲਾ ਪੁਰਸ਼, ਕੁਰਾਲੀ ਤੋਂ 28 ਸਾਲਾ ਮਹਿਲਾ, ਫੇਜ਼ 10 ਤੋਂ 25 ਸਾਲਾ ਮਹਿਲਾ, ਬਲਟਾਣਾ ਤੋਂ  39 ਸਾਲਾ ਮਹਿਲਾ, ਜ਼ੀਰਕਪੁਰ ਤੋਂ 28 ਸਾਲਾ ਪੁਰਸ਼, ਖਰੜ ਤੋਂ 36 ਸਾਲਾ ਪੁਰਸ਼, ਬਲਟਾਣਾ ਤੋਂ 44 ਸਾਲਾ ਪੁਰਸ਼, ਜ਼ੀਰਕਪੁਰ ਤੋਂ 26 ਸਾਲਾ ਪੁਰਸ਼, ਪੀਰ ਮੁੱਛਾਲਾ ਤੋਂ 34 ਸਾਲਾ ਮਹਿਲਾ, ਕੁਰਾਲੀ ਤੋਂ 58 ਸਾਲਾ ਮਹਿਲਾ, 40 ਸਾਲਾ ਪੁਰਸ਼ ਅਤੇ 52 ਸਾਲਾ ਮਹਿਲਾ, ਬਨਮਾਜਰਾ ਤੋਂ 78 ਸਾਲਾ ਪੁਰਸ਼, ਫੇਜ਼ 10 ਤੋਂ 34 ਸਾਲਾ ਪੁਰਸ਼, ਸੈਕਟਰ 82 ਤੋਂ 49 ਸਾਲਾ ਪੁਰਸ਼, ਸੈਕਟਰ 70 ਤੋਂ 60 ਸਾਲਾ ਪੁਰਸ਼, ਰਾਮਗੜ੍ਹ ਤੋਂ 40 ਸਾਲਾ ਮਹਿਲਾ, ਜ਼ੀਰਕਪੁਰ ਤੋਂ 58 ਸਾਲਾ ਅਤੇ 29 ਸਾਲਾ ਮਹਿਲਾ, ਟੀਡੀਆਈ ਸਿਟੀ ਮੁਹਾਲੀ 24 ਸਾਲਾ ਲੜਕੀ, 29 ਸਾਲਾ ਮਹਿਲਾ ਅਤੇ 24 ਸਾਲਾ ਲੜਕੀ, ਕੁਰਾਲੀ ਤੋਂ 31ਸਾਲਾ ਪੁਰਸ਼, ਬਰੌਲੀ ਤੋਂ 25 ਸਾਲਾ ਲੜਕੀ, ਬਲੌਂਗੀ ਤੋਂ 26 ਸਾਲਾ ਪੁਰਸ਼, ਫੇਜ਼ 1 ਤੋਂ 23 ਸਾਲਾ ਲੜਕੀ, 49 ਸਾਲਾ ਮਹਿਲਾ ਅਤੇ 23 ਸਾਲਾ ਪੁਰਸ਼, ਸੈਕਟਰ 57 ਤੋਂ 25 ਸਾਲਾ ਲੜਕੀ, ਸੈਕਟਰ 66 ਤੋਂ 20 ਸਾਲਾ ਲੜਕੀ ਅਤੇ 55 ਸਾਲਾ ਮਹਿਲਾ, ਫੇਜ਼ 10 ਤੋਂ 34 ਸਾਲਾ ਪੁਰਸ਼, ਖਰੜ ਤੋਂ 26 ਸਾਲਾ ਪੁਰਸ਼, ਬਲਟਾਣਾ ਤੋਂ 41 ਸਾਲਾ ਮਹਿਲਾ, ਇਸਾਪੁਰ ਤੋਂ 38 ਸਾਲਾ ਪੁਰਸ਼, ਡੇਰਾਬਸੀ ਤੋਂ 55 ਸਾਲਾ ਮਹਿਲਾ ਅਤੇ ਫੇਜ਼ 7 ਤੋਂ 40 ਸਾਲਾ ਮਹਿਲਾ ਸ਼ਾਮਲ ਹਨ|
ਉਹਨਾਂ ਦੱਸਿਆ ਕਿ ਠੀਕ ਹੋਏ ਮਰੀਜਾਂ ਵਿਚ ਕੁਰਾਲੀ ਤੋਂ 17 ਸਾਲਾ ਲੜਕਾ, ਖਰੜ ਤੋਂ 30 ਸਾਲਾ ਅਤੇ 40 ਸਾਲਾ ਪੁਰਸ਼, ਮੁਬਾਰਕਪੁਰ ਤੋਂ 45 ਸਾਲਾ ਪੁਰਸ਼, ਬਲਟਾਣਾ 37 ਸਾਲਾ ਅਤੇ 50 ਸਾਲਾ ਪੁਰਸ਼ ਡੇਰਾਬਸੀ ਤੋਂ 25 ਸਾਲਾ ਲੜਕਾ, ਲੋਹਗੜ੍ਹ ਤੋਂ 47 ਸਾਲਾ ਪੁਰਸ਼, ਡੇਰਾਬਸੀ ਤੋਂ 23 ਸਾਲਾ ਪੁਰਸ਼, ਡੇਰਾਬਸੀ ਤੋਂ 66 ਸਾਲਾ ਪੁਰਸ਼ ਅਤੇ 62 ਸਾਲਾ ਮਹਿਲਾ ਸ਼ਾਮਲ              ਹਨ| 

Leave a Reply

Your email address will not be published. Required fields are marked *