ਕੋਵਿਡ-19 : ‘ਜਾਇਕੋਵ-ਡੀ’ ਟੀਕੇ ਦਾ ਇਨਸਾਨਾਂ ਤੇ ਪ੍ਰੀਖਣ ਸ਼ੁਰੂ

ਨਵੀਂ ਦਿੱਲੀ, 15 ਜੁਲਾਈ (ਸ.ਬ.) ਦਵਾਈ ਕੰਪਨੀ ਜਾਇਡਸ ਕੈਡਿਲਾ ਨੇ ਕਿਹਾ ਕਿ ਉਸ ਨੇ ਆਪਣੇ ਕੋਵਿਡ-19 ਦੇ ਸੰਭਾਵੀ ਟੀਕੇ ‘ਜਾਇਕੋਵ-ਡੀ’ ਦਾ ਇਨਸਾਨਾਂ ਤੇ ਪ੍ਰੀਖਣ ਸ਼ੁਰੂ ਕਰ ਦਿੱਤਾ ਹੈ| ਕੰਪਨੀ ਨੇ ਸ਼ੇਅਰ ਬਾਜ਼ਾਰਾਂ ਨੂੰ ਭੇਜੀ ਰੈਗੂਲੇਟਰੀ ਸੂਚਨਾ ਵਿਚ ਕਿਹਾ ਹੈ ਕਿ ਪ੍ਰੀਖਣ ਦੇ ਵੱਖ-ਵੱਖ ਪੜਾਵਾਂ ਵਿਚ ਕੰਪਨੀ ਦੇਸ਼ ਵਿਚ ਵੱਖ-ਵੱਖ ਡਾਕਟਰੀ ਅਧਿਐਨਾਂ ਵਿਚ 1,000 ਵਿਅਕਤੀਆਂ ਤੇ ਇਸ ਦਾ ਪ੍ਰੀਖਣ ਕਰੇਗੀ|
ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੌਰਾਨ ਜਾਇਡਸ ਕੈਡਿਲਾ ਨੂੰ ਇਸ ਮਹੀਨੇ ਦੇ ਸ਼ੁਰੂ ਵਿਚ ਘਰੇਲੂ ਅਥਾਰਿਟੀ ਵੱਲੋਂ ਕੋਵਿਡ-19 ਟੀਕੇ ਦੇ ਇਨਸਾਨਾਂ ਤੇ ਪ੍ਰੀਖਣ ਦੀ ਮਨਜ਼ੂਰੀ ਮਿਲ ਗਈ ਸੀ| ਇਹ ਦੂਜੀ ਭਾਰਤੀ ਕੰਪਨੀ ਹੈ ਜਿਸ ਨੂੰ ਇਸ ਦੀ ਮੰਜੂਰੀ ਮਿਲੀ ਹੈ| ਇਸ ਤੋਂ ਪਹਿਲਾਂ ਭਾਰਤ ਬਾਇਓਟੇਕ ਨੂੰ ਉਸ ਵੱਲੋਂ ਤਿਆਰ ਟੀਕਾ ‘ਕੋਵੈਕਸਿਨ’ ਦੇ ਇਨਸਾਨਾਂ ਤੇ ਪ੍ਰੀਖਣ ਲਈ ਮਨਜ਼ੂਰੀ ਮਿਲੀ ਹੈ| ਭਾਰਤ ਬਾਇਓਟੇਕ ਨੇ ਇਹ ਟੀਕਾ ਇੰਡੀਅਨ ਕੌਂਸਲ ਆਫ ਮੈਡੀਕਰ ਰਿਸਰਚ (ਆਈ. ਸੀ. ਐਮ. ਆਰ.) ਅਤੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ ਨਾਲ ਮਿਲ ਕੇ ਤਿਆਰ ਕੀਤਾ ਹੈ| ਜਾਇਡਸ ਕੈਡਿਲਾ ਨੇ ਭੇਜੀ ਗਈ ਸੂਚਨਾ ਵਿਚ ਕਿਹਾ ਹੈ ਕਿ ਪਹਿਲੇ ਵਿਅਕਤੀ ਨੂੰ ਟੀਕਾ ਲਗਾਉਣ ਦੇ ਨਾਲ ਹੀ ਜਾਇਕੋਵ-ਡੀ ਦੇ ਪਹਿਲੇ ਅਤੇ ਦੂੱਜੇ ਪੜਾਅ ਦੇ ਇਨਸਾਨਾਂ ਤੇ ਪ੍ਰੀਖਣ ਦੀ ਸ਼ੁਰੂਆਤ ਹੋ ਗਈ ਹੈ| ਕੰਪਨੀ ਨੇ ਕਿਹਾ ਹੈ ਕਿ ਇਸ ਬਹੁਕੇਂਦਰੀ ਪ੍ਰੀਖਣ ਦੌਰਾਨ ਟੀਕੇ ਨਾਲ ਸੁਰੱਖਿਆ, ਸਹਿਣਸ਼ੀਲਤਾ ਅਤੇ ਰੋਗ ਰੋਕਣ ਵਾਲੀ ਸਮਰੱਥਾ ਵਧਾਉਣ ਦਾ ਮੁਲਾਂਕਣ ਕੀਤਾ ਜਾਵੇਗਾ|

Leave a Reply

Your email address will not be published. Required fields are marked *