ਕੋਵਿਡ 19 : ਜਿਲ੍ਹੇ ਵਿੱਚ ਕੇਸਾਂ ਵਿੱਚ ਹੋਇਆ ਵਾਧਾ, 36 ਨਵੇਂ ਪਾਜੇਟਿਵ ਕੇਸ ਆਏ ਸਾਹਮਣੇ, 8 ਮਰੀਜ਼ ਹੋਏ ਠੀਕ

ਕੋਵਿਡ 19 : ਜਿਲ੍ਹੇ ਵਿੱਚ ਕੇਸਾਂ ਵਿੱਚ ਹੋਇਆ ਵਾਧਾ, 36 ਨਵੇਂ ਪਾਜੇਟਿਵ ਕੇਸ ਆਏ ਸਾਹਮਣੇ, 8 ਮਰੀਜ਼ ਹੋਏ ਠੀਕ
ਐਸ ਏ ਐਸ ਨਗਰ, 22 ਜੁਲਾਈ (ਸ.ਬ.) ਜ਼ਿਲ੍ਹਾ ਮੁਹਾਲੀ ਵਿਚ ਅੱਜ ਕੋਵਿਡ-19 ਦੇ ਕੇਸਾਂ ਵਿੱਚ ਵੱਡਾ ਵਾਧਾ ਹੋਇਆ ਹੈ ਅਤੇ ਅੱਜ 36             ਨਵੇਂ ਪਾਜਿਟਿਵ ਕੇਸ ਸਾਮ੍ਹਣੇ ਆਏ ਹਨ ਜਿਸ ਨਾਲ ਐਕਟਿਵ ਕੇਸਾਂ ਦੀ ਕੁੱਲ ਗਿਣਤੀ 219 ਹੋ ਗਈ ਹੈ| ਇਸ ਦੌਰਾਨ ਅੱਜ ਜ਼ਿਲ੍ਹੇ ਵਿਚ 8 ਮਰੀਜ਼ ਠੀਕ ਹੋਏ ਹਨ|
ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ  ਕਿ ਅੱਜ ਸਾਮ੍ਹਣੇ ਆਏ ਨਵੇਂ ਕੇਸ ਮੁੱਖ ਤੌਰ ਤੇ ਪਹਿਲਾਂ ਤੋਂ ਹੀ ਪਾਜਿਟਿਵ ਕੇਸਾਂ ਦੇ ਸੰਪਰਕ ਹਨ| ਇਨ੍ਹਾਂ ਵਿੱਚ ਢਕੋਲੀ ਤੋਂ 48 ਸਾਲਾ ਪੁਰਸ਼, ਡੇਰਾਬਸੀ ਤੋਂ 40 ਅਤੇ 5 ਸਾਲਾ ਪੁਰਸ਼ ਤੇ 42 ਸਾਲਾ ਮਹਿਲਾ, ਲਾਲੜੂ ਤੋਂ 32 ਸਾਲਾ ਮਹਿਲਾ, ਫੇਜ਼ 2 ਮੁਹਾਲੀ ਤੋਂ 56 ਮਹਿਲਾ, ਸ਼ਿਵਾਲਿਕ ਸਿਟੀ ਖਰੜ ਤੋਂ 20 ਅਤੇ 17 ਸਾਲਾ ਮਹਿਲਾ, 49 ਸਾਲਾ ਪੁਰਸ਼, ਘੜੂਆਂ ਤੋਂ 17 ਤੇ 26 ਸਾਲਾ ਪੁਰਸ਼, ਕੁਰਾਲੀ ਤੋਂ 20 ਸਾਲਾ ਮਹਿਲਾ, ਰਾਮਗੜ ਦਾਊਂ ਤੋਂ 40 ਸਾਲਾ ਪੁਰਸ਼, ਫੇਜ਼ 4 ਮੁਹਾਲੀ ਤੋਂ 51 ਸਾਲਾ ਮਹਿਲਾ, ਬਲੌਂਗੀ ਤੋਂ 48 ਸਾਲਾ ਪੁਰਸ਼, ਸੈਕਟਰ 56 ਮੁਹਾਲੀ ਤੋਂ 37 ਸਾਲਾ ਪੁਰਸ਼, ਕੰਡਾਲਾ ਤੋਂ 47 ਸਾਲਾ ਮਹਿਲਾ, ਬਨੂੜ ਤੋਂ 10 ਸਾਲਾ ਲੜਕਾ, ਖਰੜ ਤੋਂ 30, 21 ਅਤੇ 72 ਸਾਲਾ ਪੁਰਸ਼, ਸੰਨੀ ਐਨਕਲੇਵ ਖਰੜ ਤੋਂ 53 ਸਾਲਾ ਮਹਿਲਾ, 31 ਸਾਲਾ ਪੁਰਸ਼, ਫੇਜ਼ 3 ਬੀ 2 ਮੁਹਾਲੀ ਤੋਂ 42 ਸਾਲਾ ਮਹਿਲਾ, ਦਸ਼ਮੇਸ਼ ਨਗਰ ਖਰੜ ਤੋਂ 21 ਸਾਲਾ ਪੁਰਸ਼, ਐਸ ਬੀ ਪੀ ਹੋਮਸ ਖਰੜ ਤੋਂ 49 ਸਾਲਾ ਪੁਰਸ਼, ਹੀਰਾ ਇੰਨਕਲੇਵ ਖਰੜ ਤੋਂ 14, 11, 47 ਅਤੇ 10 ਸਾਲਾ ਪੁਰਸ਼ ਤੇ 46 ਸਾਲਾ ਮਹਿਲਾ, ਸਰਵਜੋਤ ਐਨਕਲੇਵ ਖਰੜ ਤੋਂ 28 ਸਾਲਾ ਮਹਿਲਾ ਤੇ 55 ਸਾਲਾ ਪੁਰਸ਼, ਖਰੜ ਤੋਂ 23 ਸਾਲਾ ਪੁਰਸ਼, ਫੇਜ਼ 2 ਮੁਹਾਲੀ ਤੋਂ 25 ਸਾਲਾ ਪੁਰਸ਼ ਅਤੇ ਸੰਨੀ ਇਨਕਲੇਵ ਖਰੜ ਤੋਂ 38 ਸਾਲਾ ਪੁਰਸ਼ ਸ਼ਾਮਲ ਹੈ| ਉਹਨਾਂ ਦੱਸਿਆ ਕਿ ਅੱਜ ਨਵੇਂ ਮਿਲੇ ਕੇਸਾਂ ਤੋਂ ਬਾਅਦ ਜ਼ਿਲ੍ਹੇ ਵਿੱਚ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 610 ਹੋ ਗਈ ਹੈ ਜਿਸ ਵਿੱਚੋਂ 379 ਮਰੀਜ ਠੀਕ ਹੋ ਚੁੱਕੇ ਹਨ ਅਤੇ 219 ਐਕਟਿਵ ਕੇਸ ਹਨ ਜਦੋਂਕਿ 12 ਮਰੀਜਾਂ ਦੀ ਮੌਤ ਹੋਈ ਹੈ|

Leave a Reply

Your email address will not be published. Required fields are marked *