ਕੋਵਿਡ-19 ਦੇ ਇਲਾਜ ਲਈ ਟੀਕੇ ਨੂੰ ਮਿਲੀ ਮਨਜ਼ੂਰੀ

ਨਵੀਂ ਦਿੱਲੀ, 11 ਜੁਲਾਈ (ਸ.ਬ.) ਭਾਰਤ ਦੇ ਔਸ਼ਧੀ ਕੰਟਰੋਲਰ ਨੇ ਚਮੜੀ ਰੋਗ ਦੇ ਇਲਾਜ ਵਿਚ ਕੰਮ ਆਉਣ ਵਾਲੇ ‘ਆਈਟੋਲੀਜ਼ੁਮੈਬ’ ਟੀਕੇ ਦਾ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਵਿੱਚ ਸੀਮਤ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਹੈ| ਇਸ ਟੀਕੇ ਦਾ ਇਸਤੇਮਾਲ ਕੋਵਿਡ-19 ਦੇ ਉਨ੍ਹਾਂ ਮਰੀਜ਼ਾਂ ਲਈ ਕੀਤਾ ਜਾ ਸਕੇਗਾ, ਜਿਨ੍ਹਾਂ ਨੂੰ ਸਾਹ ਲੈਣ ਵਿਚ ਮੱਧ ਅਤੇ ਗੰਭੀਰ ਪੱਧਰ ਦੀ ਮੁਸ਼ਕਲ ਪੇਸ਼ ਆਉਂਦੀ ਹੋਵੇ| 
ਕੋਵਿਡ-19 ਮਰੀਜ਼ਾਂ ਦੇ ਇਲਾਜ ਦੀ ਮੈਡੀਕਲ ਜ਼ਰੂਰਤਾਂ ਤੇ ਵਿਚਾਰ ਕਰਦੇ ਹੋਏ ਭਾਰਤ ਦੇ ਔਸ਼ਧੀ ਕੰਟਰੋਲਰ ਜਨਰਲ ਡਾ. ਵੀ. ਜੀ. ਸੋਮਾਨੀ ਨੇ ਕੋਰੋਨਾ ਵਾਇਰਸ ਕਾਰਨ ਸਰੀਰ ਦੇ ਅੰਗਾਂ ਨੂੰ ਆਕਸੀਜਨ ਨਾ ਮਿਲਣ ਦੀ ਗੰਭੀਰ ਸਥਿਤੀ ਦੇ ਇਲਾਜ ਵਿਚ ਐਮਰਜੈਂਸੀ ਸਥਿਤ ਵਿੱਚ ਮੋਨੋਕਲੋਨਲ ਐਂਟੀਬੌਡੀ ਇੰਜੈਕਸ਼ਨ ‘ਆਈਟੋਲੀਜ਼ੁਮੈਬ’ ਦੇ ਸੀਮਤ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਹੈ|
ਇਸ ਸੰੰਬੰਧ ਵਿਚ ਇਕ ਅਧਿਕਾਰੀ ਦੱਸਿਆ ਕਿ ਏਮਜ਼ ਸਮੇਤ ਹੋਰ ਹਸਪਤਾਲਾਂ ਦੇ ਸਾਹ ਰੋਗ ਮਾਹਰਾਂ, ਔਸ਼ਧੀ ਵਿਗਿਆਨੀਆਂ ਅਤੇ ਦਵਾਈ ਮਾਹਰਾਂ ਦੀ ਕਮੇਟੀ ਵਲੋਂ ਭਾਰਤ ਵਿਚ ਕੋਵਿਡ-19 ਮਰੀਜ਼ਾਂ ਤੇ ਮੈਡੀਕਲ ਪਰੀਖਣ ਦੇ ਤਸੱਲੀਬਖਸ਼ ਪਾਏ ਜਾਣ ਮਗਰੋਂ ਇਸ ਟੀਕੇ ਦੇ ਇਸਤੇਮਾਲ ਨੂੰ ਮਨਜ਼ੂਰੀ ਦਿੱਤੀ ਗਈ ਹੈ| ਅਧਿਕਾਰੀ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਚਮੜੀ ਰੋਗ ਦੇ ਇਲਾਜ ਲਈ ਬਾਇਓਕੌਨ ਕੰਪਨੀ ਦੀ ਇਹ ਪਹਿਲਾਂ ਤੋਂ ਹੀ ਮਨਜ਼ੂਰ ਦਵਾਈ ਹੈ| ਉਨ੍ਹਾਂ ਨੇ ਦੱਸਿਆ ਕਿ ਇਸ ਦੇ ਇਸਤੇਮਾਲ ਤੋਂ ਪਹਿਲਾਂ ਹਰ ਮਰੀਜ਼ ਦੀ ਲਿਖਤੀ ਵਿੱਚ ਸਹਿਤਮੀ ਜ਼ਰੂਰੀ ਹੈ|

Leave a Reply

Your email address will not be published. Required fields are marked *