ਕੋਵਿਡ 19 ਦੇ ਇਲਾਜ ਵਿੱਚ ਗੇਮ ਚੇਂਜਰ ਹੈ ਰੇਮਡੇਸੀਵੀਰ : ਡਾ. ਪ੍ਰੀਤੀ ਸ਼ਰਮਾ

ਕੋਵਿਡ 19 ਦੇ ਇਲਾਜ ਵਿੱਚ ਗੇਮ ਚੇਂਜਰ ਹੈ ਰੇਮਡੇਸੀਵੀਰ : ਡਾ. ਪ੍ਰੀਤੀ ਸ਼ਰਮਾ  
ਡਾਇਗਨੋਸਿਸ ਅਤੇ ਨਵੇਂ ਪ੍ਰੋਟੋਕਾਲ ਨਾਲ ਛੇਤੀ ਹੋ ਰਹੀ ਰਿਕਵਰੀ 
ਐਸ.ਏ.ਐਸ.ਨਗਰ, 11 ਸਤੰਬਰ (ਸ.ਬ.) ਗਰੇਸ਼ਿਅਨ ਹਸਪਤਾਲ ਦੀ ਸਾਹ ਰੋਗਾਂ ਦੀ ਮਾਹਿਰ ਡਾ. ਪ੍ਰੀਤੀ ਸ਼ਰਮਾ ਨੇ ਕਿਹਾ ਹੈ ਕਿ ਕੋਵਿਡ 19 ਦੇ ਇਲਾਜ ਵਿੱਚ  ਰੇਮਡੇਸੀਵੀਰ ਗੇਮ            ਚੇਂਜਰ ਸਾਬਿਤ ਹੋ ਰਹੀ ਹੈ| ਉਹਨਾਂ ਦਿਸਆ ਕਿ ਰੇਮਡੇਸੀਵੀਰ ਹੀ ਅਜਿਹੀ ਐਂਟੀ ਵਾਇਰਲ ਹੈ ਜਿਸਨੇ ਵਾਇਰਲ ਲੋਡ ਘੱਟ ਕਰਕੇ ਰਿਕਵਰੀ ਟਾਇਮ ਘੱਟ ਕੀਤਾ ਹੈ| ਜੇਕਰ ਸ਼ੁਰੂਆਤ ਵਿੱਚ ਹੀ ਰੇਮਡੇਸੀਵੀਰ ਲੋ ਫਲੋਅ ਆਕਸੀਜਨਕੇ ਨਾਲ ਸ਼ੁਰੂ ਕਰ ਦਿੱਤੀ ਜਾਵੇ ਤਾਂ ਛੇਤੀ ਰਿਕਵਰੀ ਹੋ ਜਾਂਦੀ ਹੈ ਅਤੇ 10 ਦਿਨਾਂ ਤੱਕ ਦਿੱਤੀ ਜਾ ਸਕਦੀ ਹੈ|
ਗਰੇਸ਼ੀਅਨ ਹਸਪਤਾਲ ਦੇ ਐਮ. ਡੀ. ਡਾ. ਸਾਮਰਾ ਨੇ ਦੱਸਿਆ ਕਿ ਹਸਪਤਾਲ ਵਿੱਚ 122 ਬੈਡ ਅਤੇ 24 ਵੇਂਟੀਲੇਟਰ ਆਇਸੋਲੇਸ਼ਨ ਵਿੰਗ ਲਈ ਰਿਜਰਵ ਰੱਖੇ ਗਏ ਹਨ| ਉਹਨਾਂ ਕਿਹਾ ਕਿ ਰੈਪਿਡ ਐਂਟੀਜਨ ਪਾਜਿਟਿਵ ਦੀ ਵੀ ਆਰ. ਟੀ. ਪੀ. ਸੀ. ਆਰ. ਰਾਹੀਂ ਕਨਫਰਮ ਕੀਤਾ ਜਾਂਦਾ ਹੈ ਅਤੇ 7 ਦਿਨਾਂ ਬਾਅਦ ਟੈਸਟ ਦੁਬਾਰਾ ਕੀਤਾ ਜਾਂਦਾ ਹੈ| 
ਉਹਨਾਂ ਕਿਹਾ ਕਿ ਹਸਪਤਾਲ ਵਲੋਂ ਕੋਵਿਡ 19  ਦੇ ਮਰੀਜਾਂ ਦਾ  ਸਫਲਤਾਪੂਰਵਕ ਇਲਾਜ ਕੀਤਾ ਜਾ ਰਿਹਾ ਹੈ ਅਤੇ ਪਿਛਲੇ 30 ਦਿਨਾਂ ਵਿੱਚ ਹਸਪਤਾਲ  ਦੇ ਆਇਸੋਲੇਸ਼ਨ ਵਾਰਡ ਬਿਲਡਿੰਗ ਵਿੱਚ ਵੱਡੀ ਗਿਣਤੀ ਵਿੱਚ ਗੰਭੀਰ  ਕੋਵਿਡ 19  ਦੇ ਮਰੀਜਾਂ ਦਾ ਇਲਾਜ ਹੋਇਆ ਹੈ ਜਿਨ੍ਹਾਂ ਵਿੱਚ  ਅੰਡਰਲਾਇੰਗ ਬੀਮਾਰੀਆਂ ਵਾਲੇ ਸਿਰਫ ਕੁੱਝ ਹੀ ਮਰੀਜ ਮੌਤ ਦਾ ਸ਼ਿਕਾਰ ਹੋਏ ਅਤੇ ਹੋਰ ਸਾਰੇ ਮਰੀਜ ਪੂਰੀ ਤਰ੍ਹਾਂ ਤੰਦਰੁਸਤ ਹੋ ਕੇ ਡਿਸਚਾਰਜ ਹੋਏ ਹਨ| 

Leave a Reply

Your email address will not be published. Required fields are marked *