ਕੋਵਿਡ-19 ਦੇ ਗੰਭੀਰ ਮਰੀਜ਼ਾਂ ਦੇ ਠੀਕ ਹੋਣ ਵਿੱਚ ‘ਟੀ-ਸੈਲ’ ਦੀ ਭੂਮਿਕਾ ਲਾਭਕਾਰੀ : ਅਧਿਐਨ

ਲਾਸ ਏਂਜਲਸ, 18 ਸਤੰਬਰ (ਸ.ਬ.) ਇਕ ਨਵੇਂ ਅਧਿਐਨ ਦੇ ਮੁਤਾਬਕ ਕੋਵਿਡ-19 ਨਾਲ ਜੂਝ ਰਹੇ ਗੰਭੀਰ ਮਹੀਜ਼ਾਂ ਦੇ ਠੀਕ ਹੋਣ ਵਿੱਚ ‘ਟੀ-ਸੈਲ’ ਦੀ ਭੂਮਿਕਾ ਮਹੱਤਵਪੂਰਨ ਰਹਿੰਦੀ ਹੈ| ਅਧਿਐਨ ਵਿਚ ਕਿਹਾ ਗਿਆ ਹੈ ਕਿ ਟੀ-ਸੈਲ ਦੀ ਘੱਟ ਮਾਤਰਾ ਤੇ ਕਮਜ਼ੋਰ ਪ੍ਰਤੀਰੋਧਕ ਸਮਰੱਥਾ ਕਾਰਣ ਮਰੀਜ਼ ਦੀ ਹਾਲਤ ਹੋਰ ਖਰਾਬ ਹੋਣ ਦਾ ਖਦਸ਼ਾ ਰਹਿੰਦਾ ਹੈ|
ਜਨਰਲ ‘ਸੈਲ’ ਵਿੱਚ ਪ੍ਰਕਾਸ਼ਿਤ ਅਧਿਐਨ ਵਿਚ ਪੁਸ਼ਟੀ ਕੀਤੀ ਗਈ ਹੈ ਕਿ ਇਨਫੈਕਸ਼ਨ ਦੇ ਗੰਭੀਰ ਪੱਧਰ ਨੂੰ ਕੰਟਰੋਲ ਕਰਨ ਤੇ ਕੋਵਿਡ-19 ਕਾਰਣ ਹੋਣ ਵਾਲੀ ਮੌਤ ਦਰ ਨੂੰ ਘਟਾਉਣ ਲਈ ਪ੍ਰਤੀਰੋਧੀ ਸਮਰਥਾ ਜ਼ਰੂਰੀ ਹੈ| ਅਮਰੀਕਾ ਵਿਚ ‘ਲਾ ਜੋਲਾ ਇੰਸਟੀਚਿਊਟ ਫਾਰ ਇਮਯੂਨੋਲਾਜੀ’ ਦੇ ਸ਼ੁਰੂਆਤੀ ਸੋਧ ਲੇਖਕ ਸ਼ੇਨ ਕ੍ਰੋਟੇ ਨੇ ਕਿਹਾ ਕਿ ਸਾਡੇ ਅਧਿਐਨ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਕੋਵਿਡ-19 ਦੇ ਬਜ਼ੁਰਗ ਮਰੀਜ਼ਾਂ ਨੂੰ ਇਨਫੈਕਸ਼ਨ ਤੋਂ ਕਿਉਂ ਜ਼ਿਆਦਾ ਖਤਰਾ ਹੈ| ਕ੍ਰੋਟੇ ਨੇ ਕਿਹਾ ਕਿ ਉਮਰ ਵਧਣ ਤੇ ਖਾਸ ਵਾਇਰਸ ਦੇ ਖਿਲਾਫ ਟੀ-ਸੈਲ ਦਾ ਭੰਡਾਰ ਘਟਣ ਲੱਗਦਾ ਹੈ ਤੇ ਸਰੀਰ ਪ੍ਰਤੀਰੋਧਕ ਸਮਰਥਾ ਨਾਲ ਤਾਲਮੇਲ ਨਹੀਂ ਬਣਦਾ| ਬਜ਼ੁਰਗ ਲੋਕਾਂ ਲਈ ਕੋਵਿਡ-19 ਦਾ ਇਨਫੈਕਸ਼ਨ ਘਾਤਕ ਹੋਣ ਦੇ ਪਿੱਛੇ ਇਹ ਵੀ ਇਕ ਮਹੱਤਵਪੂਰਨ ਕਾਰਣ ਹੈ|
ਅਧਿਐਨ ਵਿੱਚ ਵਿਗਿਆਨੀਆਂ ਨੇ ਕੋਵਿਡ-19 ਦੇ 50 ਮਰੀਜ਼ਾਂ ਦੇ ਖੂਨ ਦੇ ਨਮੂਨੇ ਇਕੱਠੇ ਕੀਤੇ ਤੇ ਐਂਟੀਬਾਡੀ, ਟੀ-ਸੈੱਲ ਆਦਿ ਦੇ ਸਬੰਧ ਵਿੱਚ ਵਿਸ਼ਲੇਸ਼ਣ ਕੀਤਾ| ਖੋਜਕਾਰਾਂ ਨੇ ਪਤਾ ਲਗਾਇਆ ਕਿ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਮਰੀਜ਼ਾਂ ਵਿਚ ਕੋਵਿਡ-19 ਨੂੰ ਮਾਤ ਦੇਣ ਲਈ ਐਂਟੀਬਾਡੀ ਤੇ ਲਾਭਕਾਰੀ ਟੀ-ਸੈਲ ਦੀ ਮਹੱਤਵਪੂਰਨ ਭੂਮਿਕਾ ਰਹੀ| ਹਾਲਾਂਕਿ ਗੰਭੀਰ ਰੂਪ ਨਾਲ ਬੀਮਾਰ ਇਨਫੈਕਟਿਡਾਂ ਵਿੱਚ ਲੋੜੀਂਦੀ ਮਾਤਰਾ ਵਿਚ ਐਂਟੀਬਾਡੀ ਨਹੀਂ ਬਣ ਸਕੀ ਤੇ ਮਦਦਗਾਰ ਟੀ-ਸੈੱਲ ਦਾ ਵੀ ਸਾਥ ਨਹੀਂ ਮਿਲਿਆ|

Leave a Reply

Your email address will not be published. Required fields are marked *