ਕੋਵਿਡ 19 ਦੇ ਪ੍ਰਸਾਰ ਨੂੰ ਰੋਕਣ ਅਤੇ ਇਲਾਜ ਨੂੰ ਯਕੀਨੀ ਕਰਨ ਵਿੱਚ ਮਦਦ ਕਰ ਸਕਦਾ ਹੈ ਗੋਲਡਨ ਵੀਕ : ਡਾ. ਚਾਵਲਾ


ਐਸ. ਏ. ਐਸ. ਨਗਰ, 9 ਦਸੰਬਰ (ਸ.ਬ.) ਫੋਰਟਿਸ ਹਸਪਤਾਲ, ਮੁਹਾਲੀ ਦੀ ਸੀਨੀਅਰ ਕੰਸਲਟੈਂਟ, ਇੰਟਰਨਲ ਮੈਡੀਸਨ ਡਾ. ਪਰਵਿੰਦਰ ਚਾਵਲਾ ਦਾ ਕਹਿਣਾਂ ਹੈ ਕਿ ਕੋਵਿਡ ਦਾ ਛੇਤੀ ਪਤਾ ਲਗਾਉਣ ਨਾਲ ਇਸ ਮਹਾਂਮਾਰੀ ਨਾਲ ਨਜਿੱਠਣ ਅਤੇ ਸ਼ੁਰੂਆਤੀ ਇਲਾਜ ਵਿੱਚ ਮਦਦ ਮਿਲ ਸਕਦੀ ਹੈ| ਉਹਨਾਂ ਕਿਹਾ ਕਿ ਮਰੀਜ਼ ਦੇ ਇਨਫੈਕਟਿਡ ਹੋਣ ਤੋਂ ਬਾਅਦ ਦੇ ਪਹਿਲੇ ਹਫਤੇ ਨੂੰ ਗੋਲਡਨ ਵੀਕ ਕਿਹਾ ਜਾਂਦਾ ਹੈ ਜਿਹੜਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ ਅਤੇ ਨਾਲ ਹੀ ਇਸ ਬਿਮਾਰੀ ਦਾ ਸਮਂੇ ਸਿਰ ਇਲਾਜ ਵੀ ਸੰਭਵ ਬਣਾਉਂਦਾ ਹੈ|
ਡਾ. ਚਾਵਲਾ ਨੇ ਕਿਹਾ ਕਿ ਕਈ ਵਾਰ ਮਰੀਜ਼ਾਂ ਨੂੰ ਵੀ ਮੈਡੀਕਲ ਕੇਅਰ ਦੀ ਲੋੜ ਹੁੰਦੀ ਹੈ, ਜਦੋਂ ਨਿਯਮਿਤ ਰੂਪ ਨਾਲ ਫਲੂ ਵਰਗੇ ਲੱਛਣ ਪਹਿਲੇ ਕੁੱਝ ਦਿਨਾਂ ਵਿੱਚ ਠੀਕ ਨਹੀਂ ਹੁੰਦੇ| ਕੁੱਝ ਲੋਕ ਇਸ ਸਮੇਂ ਦੇ ਦੌਰਾਨ ਆਪਣੇ ਘਰਾਂ ਵਿੱਚ ਖੁੱਦ ਨੂੰ ਅਲੱਗ ਕਰਨ ਦੇ ਲਈ ਕਾਫੀ ਹੱਦ ਤੱਕ ਐਕਟਿਵ ਹਨ, ਪਰ ਕਈ ਅਜਿਹਾ ਨਈਂ ਕਰਦੇ, ਅਤੇ ਇਸ ਸ਼ੁਰੂਆਤੀ ਸਮੇਂ ਵਿੱਚ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਕੰਮ ਦੇ ਸਹਿਯੋਗੀਆਂ ਨੂੰ ਵਾਇਰਸ ਫੈਲਾਉਣਾ ਜਾਰੀ ਰੱਖਦੇ ਹਨ| 
ਡਾ. ਚਾਵਲਾ ਨੇ ਕਿਹਾ ਕਿ ਸ਼ੁਰੂਆਤੀ ਡਾਇਗਨੋਸਿਸ ਨਾ ਸਿਰਫ ਸ਼ੁਰੂਆਤੀ ਇਕਾਂਤਵਾਸ ਵਿੱਚ ਮਦਦ ਕਰਦਾ ਹੈ, ਬਲਕਿ ਇਸਦੇ ਪ੍ਰਸਾਰ ਉਤੇ ਵੀ ਰੋਕ ਲਗਾਉਂਦਾ ਹੈ ਅਤੇ ਨਾਲ ਹੀ ਸ਼ੁਰੂਆਤੀ ਇਲਾਜ ਵਿੱਚ ਵੀ ਮਦਦ ਮਿਲਦੀ ਹੈ| ਹਾਂਲਾਕਿ ਕੋਵਿਡ ਦੇ ਲਈ ਉਪਲੱਬਧ ਇਲਾਜ ਦੇ ਤੌਰ-ਤਰੀਕਿਆਂ ਨੂੰ ਲੈ ਕੇ ਕਈਂ ਵਿਵਾਦ ਰਹੇ ਹਨ, ਪਰ ਕੁੱਝ ਅਧਿਐਨਾਂ ਨੇ ਸ਼ੁਰੂਆਤੀ ਐਂਟੀਵਾਇਰਲ ਥਰੈਪੀ ਦੇ ਵੱਲ ਸੰਕੇਤ ਕੀਤਾ ਹੈ ਜੋ ਇਸਦੇ ਲੱਛਣਾਂ ਦੀ ਸਮਾਂ ਸੀਮਾ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ|

Leave a Reply

Your email address will not be published. Required fields are marked *