ਕੋਵਿਡ-19 ਦੌਰਾਨ ਕੰਮਕਾਜ ਨੂੰ ਸੁਚਾਰੂ ਬਣਾਉਣ ਲਈ ਮੰਡੀ ਬੋਰਡ ਨੇ ਵਿਕਸਤ ਕੀਤੀ ‘ਕਵਿਕ’ ਮੋਬਾਈਲ ਐਪ

ਐਸ ਏ ਐਸ ਨਗਰ, 13 ਅਗਸਤ (ਸ.ਬ.) ਕੋਵਿਡ-19 ਦੇ ਔਖੇ ਸਮਿਆਂ ਵਿੱਚ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਅਤੇ ਬਿਹਤਰੀਨ ਤਾਲਮੇਲ ਯਕੀਨੀ ਬਣਾਉਣ ਲਈ ਪੰਜਾਬ ਮੰਡੀ ਬੋਰਡ ਨੇ ਆਪਣੇ ਪੱਧਰ ਤੇ ਹੀ ਤਿਆਰ ਕੀਤੀ ਵੀਡੀਓ ਕਾਨਫਰੰਸਿੰਗ ਮੋਬਾਈਲ ਐਪ ‘ਕਵਿਕ’ ਲਾਂਚ ਕੀਤੀ| ‘ਕਵਿਕ ਵੀਡੀਓ ਕਿਗ ਐਪ’ ਦੇ ਨਾਂ ਹੇਠ ਤਿਆਰ ਕੀਤੀ ਇਸ ਐਪ ਰਾਹੀਂ ਮਹਿਜ਼ ਇੱਕ ਕਲਿੱਕ ਨਾਲ ਆਡੀਓ ਜਾਂ ਵੀਡੀਓ ਕਾਲ ਕੀਤੀ ਜਾ ਸਕਦੀ ਹੈ|
ਅੱਜ ਮੁਹਾਲੀ ਵਿਖੇ ਪੰਜਾਬ ਮੰਡੀ ਬੋਰਡ ਕੰਪਲੈਕਸ ਵਿਚ ਇਸ ਮੋਬਾਈਲ ਐਪ ਨੂੰ ਲਾਂਚ ਕਰਦਿਆਂ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ ਜਿਸ ਨੇ ਸਰਕਾਰੀ ਪੱਧਰ ਤੇ ਅਜਿਹੀ ਆਲਾ ਦਰਜੇ ਦੀ ਐਪ ਵਿਕਸਤ ਕੀਤੀ ਹੈ| ਇਸ ਉਪਰਾਲੇ ਨਾਲ ਸਰਕਾਰੀ ਕੰਮਕਾਜ ਵਿਚ ਸੰਚਾਰ ਦੀ ਵਧੇਰੇ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਹੋਰ ਵਧੇਰੇ ਪਾਰਦਰਸ਼ਿਤਾ ਅਤੇ ਕੰਮਕਾਜ ਦਾ                ਤੇਜ਼ੀ ਨਾਲ ਨਿਪਟਾਰਾ ਕੀਤਾ ਜਾ  ਸਕੇਗਾ|

Leave a Reply

Your email address will not be published. Required fields are marked *