ਕੋਵਿਡ-19 ਯੋਧਾ ਦਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ


ਐਸ.ਏ. ਐਸ. ਨਗਰ, 12 ਨਵੰਬਰ (ਸ.ਬ.) ਨੈਸ਼ਨਲ ਕੁਰਪਸ਼ਨ ਕੰਟਰੋਲ ਐਂਡ ਹਿਊਮਨ  ਵੈਲਫੇਅਰ ਆਰਗੇਨਾਇਜੇਸ਼ਨ ਦੇ ਨੁੰਮਾਇਦਿਆਂ ਵਲੋਂ ਸਥਾਨਕ ਫੇਜ਼ 1 ਥਾਣੇ ਦੇ ਐਸ.ਐਚ.ਓ. ਮਨਫੂਲ ਸਿੰਘ ਨੂੰ ਕੋਵਿਡ 19 ਦੌਰਾਨ ਕੀਤੀਆਂ ਸੇਵਾਵਾਂ ਦੇ ਬਦਲੇ ਕੋਵਿਡ-19 ਯੋਧਾ ਦਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ|  ਇਸ ਮੌਕੇ ਸੰਸਥਾ ਦੇ ਸਕੱਤਰ ਸ੍ਰੀ ਰੰਜੀਤ ਵਰਮਾ ਅਤੇ ਆਈ.ਟੀ. ਸੈੱਲ ਦੇ ਇੰਚਾਰਜ ਗੁਰਬਚਨ ਕੁਮਾਰ ਨੇ ਕਿਹਾ ਕਿ ਕੋਵਿਡ 19 ਦੌਰਾਨ ਮਨਫੂਲ ਸਿੰਘ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਧਿਆਨ ਵਿੱਚ ਰੱਖਦਿਆ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ|

Leave a Reply

Your email address will not be published. Required fields are marked *