ਕੋਵਿਡ 19 : ਜ਼ਿਲ੍ਹੇ ਵਿੱਚ 33 ਨਵੇਂ ਪਾਜਿਟਿਵ ਕੇਸ ਆਏ ਸਾਹਮਣੇ, 20 ਨੂੰ ਮਿਲੀ ਛੁੱਟੀ, ਇਕ ਦੀ ਮੌਤ

ਐਸ ਏ ਐਸ ਨਗਰ, 23 ਜੁਲਾਈ (ਸ.ਬ.) ਜ਼ਿਲ੍ਹਾ ਐਸ ਏ ਐਸ ਨਗਰ ਵਿੱਚ ਅੱਜ ਕੋਵਿਡ-19 ਦੇ 33 ਪਾਜਿਟਿਵ ਕੇਸ ਸਾਹਮਣੇ ਆਏ ਹਨ ਜਦੋਂਕਿ 20 ਮਰੀਜਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਦਿੱਤੀ ਗਈ ਹੈ| ਇਸ ਦੌਰਾਨ 1 ਮਰੀਜ ਦੀ ਮੌਤ ਹੋ ਗਈ ਹੈ|
ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਨਾਖਤ ਹੋਏ ਨਵੇਂ ਕੇਸਾਂ ਵਿੱਚ ਖਰੜ ਤੋਂ 20 ਸਾਲਾ ਪੁਰਸ਼, ਫੇਜ਼ 3ਬੀ1 ਤੋਂ 60 ਸਾਲਾ ਪੁਰਸ਼, ਸੈਕਟਰ 66 ਮੁਹਾਲੀ ਤੋਂ 52 ਸਾਲਾ ਪੁਰਸ਼, ਡੇਰਾਬੱਸੀ ਕਿਸ਼ਨਪੁਰਾ ਤੋਂ 48 ਸਾਲਾ ਪੁਰਸ਼, ਮੁੰਡੀ ਖਰੜ ਤੋਂ 20 ਤੇ 40 ਸਾਲਾ ਮਹਿਲਾਵਾਂ ਤੇ 17 ਸਾਲਾ ਲੜਕਾ, ਐਲ ਆਈ ਸੀ ਕਾਲੋਨੀ ਖਰੜ ਤੋਂ 23 ਸਾਲਾ ਪੁਰਸ਼ ਅਤੇ 50 ਸਾਲਾ ਮਹਿਲਾ, ਮਲਕਪੁਰ ਤੋਂ 51 ਸਾਲਾ ਮਹਿਲਾ, ਲਾਂਡਰਾ ਰੋਡ ਖਰੜ ਤੋਂ 30 ਸਾਲਾ ਪੁਰਸ਼, ਸੈਕਟਰ 66 ਮੁਹਾਲੀ ਤੋਂ 24 ਸਾਲਾ ਪੁਰਸ਼ ਤੇ 20 ਸਾਲਾ ਮਹਿਲਾ, ਫੇਜ 3ਬੀ2 ਤੋਂ 14, 47 ਸਾਲਾ ਪੁਰਸ਼ ਤੇ 6 ਸਾਲਾ ਲੜਕੀ, ਫੇਜ਼ 10 ਤੋਂ 36 ਸਾਲਾ ਪੁਰਸ਼, ਫੇਜ਼ 5 ਤੋਂ 57 ਸਾਲਾ ਪੁਰਸ਼, ਸੈਕਟਰ 68 ਤੋਂ 52 ਸਾਲਾ ਪੁਰਸ਼, ਫੇਜ਼ 8 ਤੋਂ 12 ਸਾਲਾ ਲੜਕਾ, ਪੀਰਮੁਛੱਲਾ ਜੀਰਕਪੁਰ ਤੋਂ 35 ਸਾਲਾ ਪੁਰਸ਼ ਤੇ 14 ਸਾਲਾ ਲੜਕੀ, ਮੋਹਨ ਨਗਰ ਡੇਰਾਬੱਸੀ ਤੋਂ 35 ਸਾਲਾ ਮਹਿਲਾ, ਗੁਲਮੋਹਰ ਐਕਸ਼ਟੈਂਸਨ ਡੇਰਾਬੱਸੀ ਤੋਂ 8, 64 ਸਾਲਾ ਪੁਰਸ਼ ਤੇ 64, 42 ਸਾਲਾ ਮਹਿਲਾਵਾਂ, ਜਵਾਹਰਪੁਰ ਤੋਂ 39 ਤੇ 19 ਸਾਲਾ ਪੁਰਸ਼, ਫੇਜ਼ 3ਏ ਮੁਹਾਲੀ ਤੋਂ 28 ਸਾਲਾ ਪੁਰਸ਼ ਅਤੇ ਸੈਕਟਰ 126 ਐਸਬੀਪੀ ਹੋਮਸ ਤੋਂ 22,14,38 ਸਾਲਾ ਪੁਰਸ਼ ਸ਼ਾਮਲ ਹਨ|
ਉਹਨਾਂ ਦੱਸਿਆ ਕਿ ਠੀਕ ਹੋਏ ਅੱਠ ਮਰੀਜ਼ਾਂ ਵਿੱਚ ਨਯਾਗਾਓਂ ਤੋਂ 49 ਸਾਲਾ ਪੁਰਸ਼, ਫੇਜ਼ 1 ਮੁਹਾਲੀ ਤੋਂ 28 ਸਾਲਾ ਪੁਰਸ਼, ਖਰੜ ਤੋਂ 42, 32, 6, 50 ਸਾਲਾ ਮਹਿਲਾਵਾਂ, ਫੇਜ਼ 3ਬੀ1 ਤੋਂ 29 ਸਾਲਾ ਪੁਰਸ਼, ਪੀਰਮੁਛੱਲਾ ਤੋਂ 16 ਸਾਲਾ ਲੜਕਾ, ਮੁਹਾਲੀ ਤੋਂ 60 ਸਾਲਾ ਮਹਿਲਾ ਤੇ 4 ਸਾਲਾ ਲੜਕਾ, ਖਰੜ ਤੋਂ 25 ਸਾਲਾ ਪੁਰਸ਼, ਮੁਬਾਰਕਪੁਰ ਤੋਂ 27 ਸਾਲਾ ਪੁਰਸ਼, ਬਲਟਾਣਾ ਤੋਂ 23, 62 ਸਾਲਾ ਪੁਰਸ਼, ਬਡਾਲਾ ਤੋਂ 52 ਸਾਲਾ ਪੁਰਸ਼, ਫੇਜ਼ 3ਬੀ1 ਤੋਂ 38 ਸਾਲਾ ਮਹਿਲਾ, ਫੇਜ਼ 4 ਤੋਂ 59 ਸਾਲਾ ਪੁਰਸ਼, ਕੁੰਬੜਾ ਤੋਂ 22 ਸਾਲਾ ਮਹਿਲਾ, ਸੈਕਟਰ 97 ਤੋਂ 35 ਸਾਲਾ ਮਹਿਲਾ ਅਤੇ ਸੈਕਟਰ 88 ਤੋਂ 50 ਸਾਲਾ ਪੁਰਸ਼ ਸ਼ਾਮਲ ਹੈ| ਜਦਕਿ ਸੈਕਟਰ 66 ਦੇ ਇਕ 55 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ| ਉਹ ਬਲੱਡ ਸ਼ੂਗਰ ਤੋਂ ਪੀੜਤ ਸੀ ਅਤੇ ਇੰਡਸ ਹਸਪਤਾਲ ਮੁਹਾਲੀ ਵਿਖੇ ਦਾਖਲ ਸੀ|
ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 643 ਹੋ ਗਈ ਹੈ| ਐਕਟਿਵ ਕੇਸਾਂ ਦੀ ਗਿਣਤੀ 231, ਠੀਕ ਹੋਏ ਮਰੀਜਾਂ ਦੀ ਗਿਣਤੀ 399 ਹੈ ਅਤੇ 13 ਮਰੀਜਾਂ ਦੀ ਮੌਤ ਹੋ ਚੁੱਕੀ ਹੈ|

Leave a Reply

Your email address will not be published. Required fields are marked *