ਕੋਸਟਾ ਰੀਕਾ ਵਿੱਚ ਲੱਗੇਭੂਚਾਲ ਦੇ ਤੇਜ਼ ਝਟਕੇ

ਪਨਾਮਾ, 18 ਅਗਸਤ (ਸ.ਬ.) ਦੱਖਣੀ ਕੋਸਟਾ ਰੀਕਾ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਪਰ ਇਸ ਕਾਰਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਬਚਾਅ ਰਿਹਾ| ਅਮਰੀਕੀ ਮੌਸਮ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਪਨਾਮਾ ਦੀ ਸਰਹੱਦ ਨਾਲ ਲੱਗਦੇ ਕੋਸਟਾ ਰੀਕਾ ਵਿੱਚ ਸ਼ਾਮ ਦੇ 5.22 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਰਿਕਟਰ ਪੈਮਾਨੇ ਉਤੇ ਭੂਚਾਲ ਦੀ ਤੀਬਰਤਾ 6.0 ਮਾਪੀ ਗਈ| ਇਸ ਦੀ ਜ਼ਮੀਨ ਵਿੱਚ ਗਹਿਰਾਈ 12 ਮੀਲ ਤਕ ਰਹੀ|
ਭੂਚਾਲ ਦੇ ਤੇਜ਼ ਝਟਕਿਆਂ ਦੇ ਬਾਵਜੂਦ ਇੱਥੇ ਕੋਈ ਨੁਕਸਾਨ ਨਹੀਂ ਹੋਇਆ| ਉਂਝ ਕੁੱਝ ਇਲਾਕਿਆਂ ਵਿੱਚ ਬਿਜਲੀ ਦੇ ਖੰਭਿਆਂ ਨੂੰ ਨੁਕਸਾਨ ਪੁੱਜਾ ਅਤੇ ਕੁੱਝ ਸਮੇਂ ਤਕ ਬਿਜਲੀ ਬੰਦ ਰਹੀ| ਬਹੁਤ ਸਾਰੇ ਲੋਕਾਂ ਨੇ ਭੂਚਾਲ ਦੌਰਾਨ ਵੀਡੀਓਜ਼ ਬਣਾ ਕੇ ਸਾਂਝੀਆਂ ਕੀਤੀਆਂ| ਵੀਡੀਓਜ਼ ਵਿੱਚ ਦਿਖਾਈ ਦੇ ਰਿਹਾ ਹੈ ਕਿ ਮੇਜ਼ ਉਤੇ ਪਈਆਂ ਵਾਈਨ ਦੀਆਂ ਬੋਤਲਾਂ ਹਿੱਲ ਰਹੀਆਂ ਸਨ ਅਤੇ ਹੋਰ ਵੀ ਬਹੁਤ ਸਾਰਾ ਸਮਾਨ ਹਿੱਲ ਰਿਹਾ ਸੀ| ਅਧਿਕਾਰੀਆਂ ਨੇ ਸੁਨਾਮੀ ਆਉਣ ਦੀ ਚਿਤਾਵਨੀ ਜਾਰੀ ਕੀਤੀ ਸੀ|

Leave a Reply

Your email address will not be published. Required fields are marked *