ਕੋਸੋਵੋ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਫਰਾਂਸ ਵਿੱਚ ਕੀਤਾ ਗਿਆ ਗ੍ਰਿਫਤਾਰ

ਪੈਰਿਸ, 5 ਜਨਵਰੀ (ਸ.ਬ.) ਫਰਾਂਸ ਦੀ ਪੁਲੀਸ ਨੇ ਸਰਬੀਆ ਦੇ ਗ੍ਰਿਫਤਾਰੀ ਵਾਰੰਟ ਤਹਿਤ ਕੋਸੋਵੋ ਦੇ ਸਾਬਕਾ ਪ੍ਰਧਾਨ ਮੰਤਰੀ ਰਾਮੁਸ਼ ਹਾਰਾਦਿਨਾਜ ਨੂੰ ਗ੍ਰਿਫਤਾਰ ਕੀਤਾ ਹੈ| ਸੂਤਰਾਂ ਮੁਤਾਬਕ ਫਰਾਂਸ ਦੀ ਸਰਹੱਦ ਪੁਲੀਸ ਨੇ  ਉਨ੍ਹਾਂ ਨੂੰ ਬਾਸੇਲ-ਮੁਲਹਾਊਸ ਹਵਾਈ ਅੱਡੇ ਤੇ ਜਹਾਜ਼ ਤੋਂ ਉੱਤਰਨ ਮਗਰੋਂ ਗ੍ਰਿਫਤਾਰ ਕਰ ਲਿਆ| ਸਰਬੀਆ ਹਾਰਾਦਿਨਾਜ ਨੂੰ ਕੋਸੋਵੋ ਦੇ ਦੱਖਣੀ ਸੂਬੇ ਵਿੱਚ ਗੁਰੀਲਾ ਵਿਦਰੋਹ ਦੀ ਅਗਵਾਈ ਕਰਨ ਦਾ ਯੁੱਧ ਅਪਰਾਧੀ ਮੰਨਿਆ ਹੈ| ਹਾਰਾਦਿਨਾਜ ਨੇ 2004 ਅਤੇ 2005 ਦੌਰਾਨ ਕੋਸੋਵਾ ਨੂੰ ਪ੍ਰਧਾਨਮੰਤਰੀ ਦੇ ਰੂਪ ਵਿੱਚ ਅਹੁਦਾ ਸੰਭਾਲਿਆ ਸੀ|

Leave a Reply

Your email address will not be published. Required fields are marked *