ਕੋਹਲੀ ਦੀ ਤਕਨੀਕ ਸਰਵੋਤਮ : ਸਟੀਵ ਵਾ

ਮੈਲਬੋਰਨ, 10 ਅਗਸਤ (ਸ.ਬ.) ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਵਾ ਨੇ ਵਿਰਾਟ ਕੋਹਲੀ ਦੀ ਬੱਲੇਬਾਜ਼ੀ ਤਕਨੀਕ ਨੂੰ ਦੁਨੀਆ ਦੇ ਮੌਜੂਦਾ ਕ੍ਰਿਕਟਰਾਂ ਵਿੱਚ ਸਰਵਸ੍ਰੇਸ਼ਠ ਕਰਾਰ ਦਿੱਤਾ ਹੈ| ਬ੍ਰਾਇਨ ਲਾਰਾ ਅਤੇ ਵਿਵੀਅਨ ਰਿਚਰਡਸ ਜਿੱਹੇ ਦਿੱਗਜਾਂ ਨਾਲ ਤੁਲਨਾ ਕਰਦੇ ਹੋਏ ਵਾ ਨੇ ਕਿਹਾ ਕਿ ਕੋਹਲੀ ਨੇ ਮਹਾਨ ਬੱਲੇਬਾਜ਼ ਬਣਨ ਦੇ ਸਾਰੇ ਗੁਣ ਦਿਖਾਏ ਹਨ| ਸਟੀਵ ਵਾ ਨੇ ਕਿਹਾ ਕਿ ਉਸ ਦੇ ਕੋਲ ਕਿਤੇ ਵੀ ਚੰਗਾ ਪ੍ਰਦਰਸ਼ਨ ਕਰਨ ਵਾਲੀ ਖੇਡ ਹੈ, ਮੈਨੂੰ ਲਗਦਾ ਹੈ ਕਿ ਵਿਸ਼ਵ ਕ੍ਰਿਕਟ ਵਿੱਚ ਉਨ੍ਹਾਂ ਦੀ ਤਕਨੀਕ ਸਰਵਸ੍ਰੇਸ਼ਠ ਹੈ| ਉਨ੍ਹਾ ਕਿਹਾ, ”ਉਸ ਦੀ ਅਤੇ ਏਬੀ ਡਿਵਿਲੀਅਰਸ ਦੀ ਤਕਨੀਕ ਸਰਵਸ੍ਰੇਸ਼ਠ ਹੈ ਅਤੇ ਏ.ਬੀ. ਡਿਵਿਲੀਅਰਸ ਟੈਸਟ ਕ੍ਰਿਕਟ ਨਹੀਂ ਖੇਡ ਰਿਹਾ ਇਸ ਲਈ ਕੋਹਲੀ ਸਭ ਤੋਂ ਅੱਗੇ ਹਨ|
ਸਟੀਵ ਵਾ ਨੇ ਕਿਹਾ ਕਿ ਉਸ ਨੂੰ ਵੱਡੇ ਮੌਕੇ ਪਸੰਦ ਹਨ ਜਿਵੇਂ ਬ੍ਰਾਇਨ ਲਾਰਾ ਅਤੇ ਤੇਂਦੁਲਕਰ, ਰਿਚਰਡਸ ਅਤੇ ਜਾਵੇਦ ਮਿਆਂਦਾਦ ਨੂੰ ਪਸੰਦ ਹੁੰਦੇ ਹਨ| ਉਹ ਵੱਡੇ ਮੌਕੇ ਚਾਹੁੰਦੇ ਹਨ ਅਤੇ ਇਸ ਨਾਲ ਉਨ੍ਹਾਂ ਦਾ ਸਰਵਸ੍ਰੇਸ਼ਠ ਕ੍ਰਿਕਟ ਉਭਰ ਕੇ ਆਉਂਦਾ ਹੈ|

Leave a Reply

Your email address will not be published. Required fields are marked *