ਕੋਹਲੀ ਨੇ ਸਚਿਨ ਦੇ ਰਿਕਾਰਡ ਨੂੰ ਤੋੜਿਆ

ਨਵੀਂ ਦਿੱਲੀ, 7 ਜੁਲਾਈ (ਸ.ਬ.) 5 ਵਨਡੇ ਮੈਚਾਂ ਦੀ ਸੀਰੀਜ਼ ਦੇ ਆਖਰੀ ਮੈਚ ਵਿੱਚ ਭਾਰਤ ਨੇ ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਕੇ 3-1 ਨਾਲ ਸੀਰੀਜ਼ ਆਪਣੇ ਨਾਂ ਕਰ ਲਈ| ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਨ ਉਤਰੀ ਵੈਸਟਇੰਡੀਜ਼ ਦੀ ਟੀਮ ਨੇ 50 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 205 ਦੌੜਾਂ ਬਣਾਈਆਂ| ਜਿਸ ਦੇ ਜਵਾਬ ਵਿੱਚ ਭਾਰਤ ਨੇ 37ਵੇਂ ਓਵਰ ਵਿੱਚ ਹੀ ਦੋ ਵਿਕਟਾਂ ਗੁਆ ਕੇ 206 ਦੌੜਾਂ ਦਾ ਟੀਚਾ ਹਾਸਲ ਕੀਤਾ| ਇਸ ਮੈਚ ਵਿੱਚ ਕਪਤਾਨ ਵਿਰਾਟ ਕੋਹਲੀ ਨੇ ਇਕ ਅਹਿਮ ਭੂਮਿਕਾ ਨਿਭਾਉਂਦੇ ਹੋਏ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ  ਤੇਂਦੁਲਕਰ ਦਾ ਇਕ ਖਾਸ ਰਿਕਾਰਡ ਤੋੜ ਦਿੱਤਾ| ਇਕ ਰੋਜ਼ਾ ਕ੍ਰਿਕਟ ਵਿੱਚ  ਟੀਚੇ ਦਾ ਸਫਲ ਪਿੱਛਾ ਕਰਦੇ ਹੋਏ ਸਚਿਨ  ਤੇਂਦੁਲਕਰ ਦੇ ਨਾਂ 232 ਪਾਰੀਆਂ ਵਿੱਚ 17 ਸੈਂਕੜਿਆਂ ਦਾ ਰਿਕਾਰਡ ਸੀ, ਜਿਸ ਨੂੰ ਵਿਰਾਟ ਕੋਹਲੀ ਨੇ ਮਾਤਰ 102 ਪਾਰੀਆਂ ਵਿੱਚ ਹੀ ਤੋੜ ਦਿੱਤਾ| ਇਕ ਰੋਜ਼ਾ ਕ੍ਰਿਕਟ ਵਿੱਚ ਇਹ ਕੋਹਲੀ ਦਾ 28ਵਾਂ ਸੈਂਕੜਾ ਹੈ ਜਿਸ ਵਿਚੋਂ 18 ਉਨ੍ਹਾਂ ਟੀਚੇ ਦਾ ਪਿੱਛਾ ਕਰਦੇ ਹੋਏ ਜੜੇ ਹਨ| ਸਫਲ ਚੇਜ਼ ਵਿੱਚ ਇਹ ਕੋਹਲੀ ਦਾ 18ਵਾਂ ਸੈਂਕੜਾ ਹੈ| ਜਦਕਿ ਸ਼੍ਰੀਲੰਕਾ ਦੇ ਤਿਲਕਰਤਨੇ ਦਿਲਸ਼ਾਨ ਨੇ 116 ਪਾਰੀਆਂ ਵਿੱਚ 11 ਸੈਂਕੜੇ ਲਗਾਏ ਹਨ| ਸਾਫ ਹੈ ਕਿ ਸਚਿਨ-ਦਿਲਸ਼ਾਨ ਰਿਟਾਇਰ ਹੋ ਚੁੱਕੇ ਹਨ, ਕੋਹਲੀ ਦੇ ਕੋਲ ਆਪਣੇ ਇਸ ਰਿਕਾਰਡ ਨੂੰ ਸੁਧਾਰਨ ਦਾ ਕਾਫੀ ਮੌਕਾ ਹੈ|

Leave a Reply

Your email address will not be published. Required fields are marked *