ਕੋਹਿਨੂਰ ਤੇ ਫਿਰ ਤੋਂ ਦਾਅਵਾ ਕਰਨ ਲਈ ਹੁਕਮ ਪਾਸ ਨਹੀਂ ਕਰ ਸਕਦੇ : ਸੁਪਰੀਮ ਕੋਰਟ

ਨਵੀਂ ਦਿੱਲੀ, 21 ਅਪ੍ਰੈਲ (ਸ.ਬ.) ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ ਬ੍ਰਿਟੇਨ ਤੋਂ ਕੋਹਿਨੂਰ ਲਈ ਫਿਰ ਤੋਂ ਦਾਅਵਾ ਕਰਨ ਲਈ ਜਾਂ ਫਿਰ ਇਸ ਦੀ ਨੀਲਾਮੀ ਨੂੰ ਰੋਕਣ ਲਈ ਕੋਈ ਆਦੇਸ਼ ਨਹੀਂ ਦੇ ਸਕਦਾ ਹੈ| ਚੀਫ ਜਸਟਿਸ ਜਗਦੀਸ਼ ਸਿੰਘ ਖੇਹਰ, ਜਸਟਿਸ ਧਨੰਜਯ ਵਾਈ ਚੰਦਰਚੂੜ ਅਤੇ ਜਸਟਿਸ ਸੰਜੇ ਕਿਸ਼ਨ ਕੌਲ ਦੀ ਤਿੰਨ ਮੈਂਬਰੀ ਬੈਂਚ ਨੇ ਕੀਮਤੀ ਹੀਰਾ ਵਾਪਸ ਲਿਆਉਣ ਲਈ ਦਾਇਰ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਕਿਹਾ ਕਿ ਉਹ ਵਿਦੇਸ਼ੀ ਸਰਕਾਰ ਤੋਂ ਇਕ ਸੰਪਤੀ ਨੂੰ ਨੀਲਾਮ ਨਾ ਕਰਨ ਲਈ ਨਹੀਂ ਕਹਿ ਸਕਦੀ ਹੈ| ਅਦਾਲਤ ਨੇ ਸਪਸ਼ਟ ਕੀਤਾ ਕਿ ਉਹ ਕਿਸੇ ਅਜਿਹੀ ਸੰਪਤੀ ਬਾਰੇ ਆਦੇਸ਼ ਪਾਸ ਨਹੀਂ ਕਰ ਸਕਦਾ, ਜੋ ਦੂਜੇ ਦੇਸ਼ ਵਿੱਚ ਹੈ| ਬੈਂਚ ਨੇ ਕਿਹਾ ਕਿ ਅਸੀਂ ਹੈਰਾਨ ਹਾਂ ਕਿ ਅਜਿਹੀਆਂ ਪਟੀਸ਼ਨਾਂ ਉਨ੍ਹਾਂ ਸੰਪਤੀਆਂ ਲਈ ਦਾਇਰ ਕੀਤੀਆਂ ਗਈਆਂ ਹਨ, ਜੋ ਅਮਰੀਕਾ ਅਤੇ ਬ੍ਰਿਟੇਨ ਵਿੱਚ ਹਨ| ਕਿਸ ਤਰ੍ਹਾਂ ਦੀ ਇਹ ਰਿਟ ਪਟੀਸ਼ਨ ਹੈ|
ਸਰਵਉੱਚ ਅਦਾਲਤ ਨੇ ਕੇਂਦਰ ਵੱਲੋਂ ਦਾਖਲ ਹਲਫਨਾਮੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਭਾਰਤ ਸਰਕਾਰ ਇਸ ਮਸਲੇ ਤੇ ਬ੍ਰਿਟੇਨ ਸਰਕਾਰ ਨਾਲ ਲਗਾਤਾਰ ਸੰਭਾਵਨਾਵਾਂ ਤਲਾਸ਼ ਰਹੀ ਹੈ| ਗੈਰ ਸਰਕਾਰੀ ਸੰਗਠਨ ਆਲ ਇੰਡੀਆ ਹਊਮਨ ਰਾਈਟਸ ਐਂਡ ਸੋਸ਼ਲ ਜਸਟਿਸ ਫਰੰਟ ਅਤੇ ਹੈਰੀਟੇਜ   ਬੇਂਗਾਲ ਦੀਆਂ ਪਟੀਸ਼ਨਾਂ ਨੂੰ ਪਿਛਲੇ ਸਾਲ ਅਦਾਲਤ ਨੇ ਇਕੱਠੇ ਜੋੜ ਦਿੱਤਾ ਸੀ| ਇਨ੍ਹਾਂ ਪਟੀਸ਼ਨਾਂ ਵਿੱਚ ਕਿਹਾ ਗਿਆ ਸੀ ਕਿ ਭਾਰਤ ਨੂੰ 1947 ਵਿੱਚ ਆਜ਼ਾਦੀ ਮਿਲੀ ਪਰ ਕੇਂਦਰ ਵਿੱਚ ਲਗਾਤਾਰ ਸਰਕਾਰ ਨੇ ਬ੍ਰਿਟੇਨ ਤੋਂ ਕੋਹਿਨੂਰ ਹੀਰਾ ਭਾਰਤ ਲਿਆਉਣ ਲਈ ਬਹੁਤ ਘੱਟ ਕੋਸ਼ਿਸ਼ ਕੀਤੀ ਹੈ| ਇਸ ਤੋਂ ਪਹਿਲਾਂ ਕੇਂਦਰ ਨੇ ਅਦਾਲਤ ਵਿੱਚ ਕਿਹਾ ਸੀ ਕਿ ਬ੍ਰਿਟਿਸ਼ ਸ਼ਾਸਕਾਂ ਕੋਹਿਨੂਰ ਹੀਰਾ ਨਾ ਤਾਂ ਜ਼ਬਰਨ ਲੈ ਗਏ ਅਤੇ ਨਾ ਹੀ ਇਸ ਨੂੰ ਚੋਰੀ ਕੀਤਾ ਸੀ ਪਰ ਇਸ ਨੂੰ ਪੰਜਾਬ ਦੇ ਸ਼ਾਸਕਾਂ ਨੇ ਈਸਟ ਇੰਡੀਆ ਕੰਪਨੀ ਨੂੰ ਦਿੱਤਾ ਸੀ| ਅਦਾਲਤ ਨੇ ਕੇਂਦਰ ਤੋਂ ਜਾਣਨਾ ਚਾਹਿਆ ਸੀ ਕਿ ਕੀ ਉਹ ਦੁਨੀਆ ਦੇ ਸਭ ਤੋਂ ਬੇਸ਼ਕੀਮਤੀ ਕੋਹਿਨੂਰ ਹੀਰੇ ਤੇ ਆਪਣਾ ਦਾਅਵਾ ਕਰਨ ਦੀ ਇਛੁੱਕ ਹੈ| ਕੇਂਦਰ ਨੇ ਉਸ ਸਮੇਂ ਕਿਹਾ ਸੀ ਕਿ ਕੋਹਿਨੂੰਰ ਨੂੰ ਵਾਪਸ ਲਿਆਉਣ ਦੀ ਮੰਗ ਵਾਰ-ਵਾਰ ਸੰਸਦ ਵਿੱਚ ਹੁੰਦੀ ਰਹੀ ਹੈ|

Leave a Reply

Your email address will not be published. Required fields are marked *